ਅਜ਼ਲਾਨ ਸ਼ਾਹ ''ਚ ਮਨਪ੍ਰੀਤ ਕਰਨਗੇ ਟੀਮ ਦੀ ਅਗਵਾਈ

03/06/2019 5:26:21 PM

ਨਵੀਂ ਦਿੱਲੀ— ਭਾਰਤ ਦੇ ਕਈ ਟਾਪ ਖਿਡਾਰੀਆਂ ਦੇ ਸੱਟ ਦਾ ਸ਼ਿਕਾਰ ਹੋਣ ਕਾਰਨ ਬਾਹਰ ਹੋਣ ਨਾਲ ਮਿਡਫੀਲਡਰ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਬੁੱਧਵਾਰ ਨੂੰ ਇਸ ਸਾਲ ਅਜ਼ਲਾਨ ਸ਼ਾਹ ਕੱਪ 18 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ ਜਿਸ 'ਚ ਕਈ ਨੌਜਵਾਨ ਖਿਡਾਰੀ ਸ਼ਾਮਲ ਹਨ। ਮਨਪ੍ਰੀਤ ਦੇ ਨਾਲ ਡਿਫੈਂਡਰ ਸੁਰਿੰਦਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸ ਸਾਲ ਅਜ਼ਲਾਨ ਸ਼ਾਹ ਕੱਪ ਇਪੋਹ 'ਚ 23 ਤੋਂ 30 ਮਾਰਚ ਵਿਚਾਲੇ ਖੇਡਿਆ ਜਾਵੇਗਾ। ਭਾਰਤ ਨੁੰ ਇਸ ਟੂਰਨਾਮੈਂਟ 'ਚ ਫਾਰਵਰਡ ਐੱਸ.ਵੀ. ਸੁਨੀਲ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ ਅਤੇ ਲਲਿਤ ਉਪਾਧਿਆਏ, ਡਿਫੈਂਡਰ ਰੁਪਿੰਦਰ ਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਅਤੇ ਮਿਡਫੀਲਡਰ ਚਿੰਗਲੇਨਸਨਾ ਦੀ ਕਮੀ ਮਹਿਸੂਸ ਹੋਵੇਗੀ। ਇਹ ਸਾਰੇ ਸੱਟ ਦਾ ਸ਼ਿਕਾਰ ਹੋਣ ਕਾਰਨ ਟੀਮ ਤੋਂ ਬਾਹਰ ਹਨ।

ਭਾਰਤੀ ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ : ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਬੀ ਪਾਠਕ।
ਡਿਫੈਂਸ ਲਾਈਨ : ਗੁਰਿੰਦਰ ਸਿੰਘ, ਸੁਰਿੰਦਰ ਕੁਮਾਰ (ਉਪ ਕਪਤਾਨ), ਵਰੁਣ ਕੁਮਾਰ, ਬੀਰੇਂਦਰ ਲਾਕੜਾ, ਅਮਿਤ ਰੋਹਿਦਾਸ, ਕੋਠਾਜੀਤ ਸਿੰਘ ਖਡੰਗਬਮ। 
ਮਿਡ ਲਾਈਨ : ਹਾਰਦਿਕ ਸਿੰਘ, ਨੀਲਕਾਂਤ ਸ਼ਰਮਾ, ਸੁਮਿਤ, ਵਿਵੇਕ ਸਾਗਰ ਪ੍ਰਸਾਦ, ਮਨਪ੍ਰੀਤ ਸਿੰਘ (ਕਪਤਾਨ)
ਅਡਵਾਂਸ ਲਾਈਨ : ਮਨਦੀਪ ਸਿੰਘ, ਸਿਮਰਨਜੀਤ ਸਿੰਘ, ਗੁਰਜੰਟ ਸਿੰਘ, ਸ਼ਿਲਾਨੰਦ ਲਾਕੜਾ, ਸੁਮਿਤ ਕੁਮਾਰ।


Tarsem Singh

Content Editor

Related News