ਮਨਪ੍ਰੀਤ ਨੇ ਪਲੇਅਰ ਆਫ ਦੀ ਯੀਅਰ ਐਵਾਰਡ ਆਪਣੇ ਪਿਤਾ ਨੂੰ ਕੀਤਾ ਸਮਰਪਿਤ

02/17/2020 6:56:25 PM

ਨਵੀਂ ਦਿੱਲੀ : ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਾਤਨ ਮਨਪ੍ਰੀਤ ਸਿੰਘ ਨੇ ਐੱਫ. ਆਈ. ਐੱਚ. ਪਲੇਅਰ ਆਫ ਦੀ ਯੀਅਰ ਐਵਾਰਡ-2019 ਆਪਣੇ ਸਵ. ਪਿਤਾ ਨੂੰ ਸਮਪਿਤ ਕੀਤਾ ਹੈ। ਕਪਤਨ ਮਨਪ੍ਰੀਤ ਸਿੰਘ ਨੂੰ ਵੀਰਵਾਰ ਨੂੰ ਪਲੇਅਰ ਆਫ ਦੀ ਯੀਅਰ ਐਵਾਰਡ-2019 ਲਈ ਚੁਣਿਆ ਗਿਆ ਸੀ ਜਿਸ 'ਤੇ ਹਾਕੀ ਇੰਡੀਆ ਨੇ ਉਸ ਨੂੰ ਵਧਾਈ ਵੀ ਦਿੱਤੀ ਸੀ। ਉਸ ਨੇ ਇਹ ਐਵਾਰਡ ਆਪਣੇ ਪਿਤਾ ਨੂੰ ਸਮਰਪਿਤ ਕਰਦਿਆਂ ਕਿਹਾ, ''ਮੇਰਾ ਹਮੇਸ਼ਾ ਸਰਮਥਨ ਕਰਨ ਲਈ ਮੈਂ ਆਪਣੇ ਪਰਿਵਾਰ ਤੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ।ਉਨ੍ਹਾਂ ਨੇ ਹੁਣ ਤਕ ਦੇ ਮੇਰੇ ਕਰੀਅਰ ਦੌਰਾਨ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ ਹੈ ਤੇ ਇਸ ਮੌਕੇ 'ਤੇ ਮੈਂ ਆਪਣੇ ਪਿਤਾ ਨੂੰ ਨਹੀਂ ਭੁੱਲ ਸਕਦਾ । ਜੇਕਰ ਅੱਜ ਉਹ ਜਿਊਂਦੇ ਹੁੰਦੇ ਤਾਂ ਉਨ੍ਹਾਂ ਨੂੰ ਮੇਰੇ 'ਤੇ ਬੇਹੱਦ ਮਾਣ ਹੁੰਦਾ। ਇਹ ਐਵਾਰਡ ਉਨ੍ਹਾਂ ਦੇ ਸਮਰਥਨ ਤੇ ਸ਼ਕਤੀ ਦਾ ਨਤੀਜਾ ਹੈ।''

PunjabKesari

ਮਨਪ੍ਰੀਤ ਨੇ ਕਿਹਾ ਕਿ ਇਹ ਐਵਾਰਡ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਤੇ ਟੋਕੀਓ ਓਲੰਪਿਕ ਵਿਚ ਬਿਹਤਰ ਕਰਨ ਲਈ ਉਸਦਾ ਵਿਸ਼ਵਾਸ ਵਧਾਏਗਾ। ਉਸ ਨੇ ਕਿਹਾ, ''ਪਲੇਅਰ ਆਫ ਦਿ ਯੀਅਰ 2019 ਬਣਨਾ ਮੇਰੇ ਲਈ ਬੇਹੱਦ ਮਾਣ ਦਾ ਪਲ ਹੈ। ਇਸ ਐਵਾਰਡ ਨਾਲ ਮੈਨੂੰ ਕਹਾਕੀ ਪ੍ਰੋ ਲੀਗ ਦੇ ਮੈਚਾਂ ਤੇ 2020 ਟੋਕੀਓ ਓਲੰਪਿਕ ਵਿਚ ਚੰਗਾ ਪ੍ਰਦਰਸ਼ਨ ਕਰਨ ਦਾ ਭਰੋਸਾ ਮਿਲੇਗਾ।''


Related News