ਮਨੋਜ ਤੇ ਦੋ ਹੋਰ ਚੈੱਕ ਗਣਰਾਜ ਟੂਰਨਾਮੈਂਟ ਦੇ ਫਾਈਨਲ ਵਿਚ
Friday, Jul 28, 2017 - 02:17 PM (IST)

ਨਵੀਂ ਦਿੱਲੀ— ਸਾਬਕਾ ਰਾਸ਼ਟਰਮੰਡਲ ਖੇਡ ਜੇਤੂ ਮਨੋਜ ਕੁਮਾਰ (69 ਕਿਲੋਗ੍ਰਾਮ) ਅਤੇ ਦੋ ਹੋਰ ਭਾਰਤੀ ਚੈੱਕ ਗਣਰਾਜ 'ਚ ਚਲ ਰਹੇ ਗ੍ਰਾਂ ਪ੍ਰੀ. ਉਸਤੀ ਨਾਦ ਲਾਬੇਮ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਏ। ਮਨੋਜ ਨੇ ਕ੍ਰਿਸਟੀਅਨ ਚੋਲਿੰਸਕੀ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਸਤੀਸ਼ ਕੁਮਾਰ (ਪਲੱਸ ਕਿਲੋ) ਅਤੇ ਮਨੀਸ਼ ਪਵਾਂਰ ਵੀ ਫਾਈਨਲ 'ਚ ਪਹੁੰਚ ਗਏ। ਸਤੀਸ਼ ਨੇ ਚੈੱਕ ਗਣਰਾਜ ਦੇ ਐਡਮ ਕੋਲਾਰਿਕ ਨੂੰ ਹਰਾਇਆ ਜਦਕਿ ਮਨੀਸ਼ ਨੇ ਵੀ ਸਥਾਨਕ ਮੁੱਕੇਬਾਜ਼ ਕਾਮਿਲ ਲਾਡਕੀ ਨੂੰ ਹਰਾਇਆ ਹੈ। ਆਸ਼ੀਸ਼ ਕੁਮਾਰ ਕੁਆਰਟਰਫਾਈਨਲ 'ਚ ਜਰਮਨੀ ਦੇ ਅਰਟੇਮ ਐੱਚ. ਤੋਂ ਹਾਰ ਗਏ। ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜੇਤੂ ਸ਼ਿਵਾ ਥਾਪਾ ਵੀ ਫਾਈਨਲ 'ਚ ਪਹੁੰਚ ਗਏ।