ਅਸ਼ਵਿਨ ਵੱਲੋਂ ਬਟਲਰ ਨੂੰ ਮਾਂਕਡਿੰਗ ਰਨ-ਆਊਟ ਕਰਨ 'ਤੇ 'ਦਿ ਵਾਲ' ਦ੍ਰਾਵਿੜ ਦਾ ਆਇਆ ਇਹ ਬਿਆਨ
Wednesday, Mar 27, 2019 - 04:32 PM (IST)

ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਅਸ਼ਵਿਨ ਨੇ 25 ਮਾਰਚ ਨੂੰ ਆਈ. ਪੀ. ਐੱਲ. ਵਿਚ ਖੇਡੇ ਗਏ ਰਾਜਸਥਾਨ ਰਾਇਲਸ ਖਿਲਾਫ ਮੈਚ ਦੌਰਾਨ ਖਤਰਨਾਕ ਬੱਲੇਬਾਜ਼ੀ ਕਰ ਰਹੇ ਜੋਸ ਬਟਲਰ ਨੂੰ ਮਾਂਕਡਿੰਗ ਰਨ ਆਊਟ ਕਰ ਹਰ ਕਿਸੇ ਨੂੰ ਚੌਕਾ ਦਿੱਤਾ ਸੀ। ਅਸ਼ਵਿਨ ਵੱਲੋਂ ਇਸ ਤਰ੍ਹਾਂ ਨਾਲ ਜੋਸ ਬਟਲਰ ਨੂੰ ਮਾਂਕਡਿੰਗ ਰਨ ਆਊਟ ਕਰਨ ਤੋਂ ਬਾਅਦ ਚਾਰੇ ਪਾਸੇ ਆਲੋਚਨਾ ਹੋਈ ਕਿਸੇ ਨੇ ਇਸ ਨੂੰ ਸਹੀ ਦੱਸਿਆ ਤਾਂ ਕਿਸੇ ਨੇ ਇਸ ਨੂੰ ਗੇਮ ਸਪਿਰਿਟ ਖਿਲਾਫ ਦੱਸਿਆ। ਅਜਿਹੇ 'ਚ ਹੁਣ ਇਸ ਮੁੱਦੇ 'ਤੇ ਮਿਸਟਰ ਜੈਂਟਲਮੈਨ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਨੇ ਇਸ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਮਾਂਕਡਿੰਗ ਰਨ ਆਊਟ ਕਰਨਾ ਨਿਯਮ ਮੁਤਾਬਕ ਹੈ। ਅਜਿਹੇ 'ਚ ਅਸ਼ਵਿਨ ਨੇ ਜੋ ਕੀਤਾ ਉਹ ਸਹੀ ਕੀਤਾ ਅਤੇ ਨਾ ਹੀ ਕ੍ਰਿਕਟ ਖਿਲਾਫ ਕੀਤਾ ਹੈ।
ਰਾਹੁਲ ਦ੍ਰਾਵਿੜ ਨੇ ਮੰਨਿਆ ਕਿ ਮਾਂਕਡਿੰਗ ਰਨ ਆਊਟ ਕਰਨਾ ਨਿਜੀ ਚੋਣ ਹੈ। ਜੇਕਰ ਮੈਨੂੰ ਅਜਿਹਾ ਕਰਨਾ ਹੁੰਦਾ ਤਾਂ ਇਕ ਵਾਰ ਚਿਤਾਵਨੀ ਜ਼ਰੂਰ ਦਿੰਦਾ। ਪਰ ਇੱਥੇ ਅਸ਼ਵਿਨ ਨੂੰ ਗਲਤ ਨਹੀਂ ਕਿਹਾ ਜਾਂ ਸਕਦਾ। ਕਿਉਂਕਿ ਉਸ ਨੇ ਜੋ ਵੀ ਕੀਤਾ ਨਿਯਮ ਮੁਤਾਬਕ ਕੀਤਾ ਹੈ। ਇਸ ਦੇ ਨਾਲ-ਨਾਲ ਦ੍ਰਾਵਿੜ ਨੇ ਅੱਗੇ ਇਹ ਵੀ ਕਿਹਾ ਕਿ ਇਸ ਨਿਯਮ ਨੂੰ ਖੇਡ ਭਾਵਨਾ ਨਾਲ ਨਹੀਂ ਜੋੜਨਾ ਚਾਹੀਦਾ। ਰਾਹੁਲ ਦਰਵਿੜ ਨੇ ਇਸ ਮੁੱਦੇ ਨੂੰ ਵਾਧਾ ਦੇਣ ਅਤੇ ਖੇਡ ਭਾਵਨਾ ਨਾਲ ਜੋੜਨ ਵਾਲਿਆਂ ਤੋਂ ਸਖਤ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਇਸ ਨੂੰ ਜਾਣਬੁਝ ਕੇ ਵੱਡਾ ਬਣਾਇਆ ਗਿਆ ਹੈ ਜੋ ਬਿਲਕੁਲ ਗਲਤ ਹੈ।