ਧੋਨੀ-ਜਡੇਜਾ ਖਿਲਾਫ ਮਾਂਜਰੇਕਰ ਨੂੰ ਬੋਲਨਾ ਪਿਆ ਮਹਿੰਗਾ, ਕੁਮੈਂਟਰੀ ਪੈਨਲ ''ਚ ਨਹੀਂ ਕੀਤਾ ਸ਼ਾਮਲ

Tuesday, Jul 30, 2019 - 04:43 PM (IST)

ਧੋਨੀ-ਜਡੇਜਾ ਖਿਲਾਫ ਮਾਂਜਰੇਕਰ ਨੂੰ ਬੋਲਨਾ ਪਿਆ ਮਹਿੰਗਾ, ਕੁਮੈਂਟਰੀ ਪੈਨਲ ''ਚ ਨਹੀਂ ਕੀਤਾ ਸ਼ਾਮਲ

ਨਵੀਂ ਦਿੱਲੀ : ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ 3 ਅਗਸਤ ਤੋਂ ਵੈਸਟਇੰਡੀਜ਼ ਦੌਰੇ ਦਾ ਆਗਾਜ਼ ਕਰੇਗੀ। ਇਸ ਦੌਰੇ 'ਤੇ ਭਾਰਤੀ ਟੀਮ 3 ਟੀ-20, 3 ਵਨ ਡੇ ਅਤੇ 2 ਟੈਸਟ ਮੈਚ ਖੇਡੇਗੀ। ਇਸ ਦੌਰੇ 'ਤੇ ਚੋਣਕਾਰਾਂ ਨੇ ਵੀ ਨੌਜਵਾਨ ਅਤੇ ਤਜ਼ਰਬੇਕਾਰ ਦੋਵੇਂ ਹੀ ਤਰ੍ਹਾਂ ਦੇ ਖਿਡਾਰੀਆਂ ਨੂੰ ਭੇਜਿਆ ਹੈ। ਟੀ-20 ਲਈ ਨੌਜਵਾਨ ਟੀਮ, ਵਨ ਡੇ ਅਤੇ ਟੈਸਟ ਲਈ ਮਜ਼ਬੂਤ ਤਜ਼ਰਬੇਕਾਰ ਟੀਮ ਭੇਜੀ ਗਈ ਹੈ। ਇਸ ਤੋਂ ਇਲਾਵਾ ਇਸ ਦੌਰੇ ਦੇ ਬ੍ਰਾਡਕਾਸਟਰ ਸੋਨੀ ਪਿਕਚਰਸ ਨੇ ਆਪਣੇ ਕੁਮੈਂਟਰੀ ਪੈਨਲ ਦਾ ਵੀ ਐਲਾਨ ਕਰ ਦਿੱਤਾ ਹੈ। ਜਿਸ ਵਿਚ ਸੁਨੀਲ ਗਾਵਸਕਰ ਅਤੇ ਵਿਵਿਅਨ ਰਿਚਰਡਸ ਵਰਗੇ ਧਾਕੜ ਸਾਬਕਾ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ ਨੂੰ ਝਟਕਾ ਲੱਗਾ ਹੈ ਕਿਉਂਕਿ ਉਸ ਨੂੰ ਇਸ ਕੁਮੈਂਟਰੀ  ਪੈਨਲ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ।

PunjabKesari

ਸੰਜੇ ਮਾਂਜਰੇਕਰ ਨੂੰ ਝਟਕਾ
ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦੌਰਾਨ ਸੰਜੇ ਮਾਂਜਰੇਕਰ ਦੀ ਕੁਮੈਂਟਰੀ ਦੀ ਕਾਫੀ ਆਲੋਚਨਾ ਹੋਈ ਸੀ। ਪ੍ਰਸ਼ੰਸਕਾਂ ਦਾ ਦੋਸ਼ ਸੀ ਕਿ ਸੰਜੇ ਮਾਂਜਰੇਕਰ ਜਾਣਬੁੱਝ ਕੇ ਧੋਨੀ ਖਿਲਾਫ ਗੱਲਾਂ ਕਰਦੇ ਹਨ। ਵਰਲਡ ਕੱਪ ਦੌਰਾਨ ਉਸਨੇ ਜਡੇਜਾ ਨੂੰ ਵੀ ਕੰਮ ਚਲਾਊ ਕ੍ਰਿਕਟਰ ਦੱਸ ਦਿੱਤਾ ਸੀ। ਇਸ 'ਤੇ ਜਡੇਜਾ ਭੜਕ ਗਏ ਸੀ ਅਤੇ ਉਸਨੇ ਮਾਂਜਰੇਕਰ ਨੂੰ ਬਕਵਾਸ ਬੰਦ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਇਹ ਮਾਮਲਾ ਕਾਫੀ ਸੁਰਖੀਆਂ ਵਿਚ ਰਿਹਾ ਸੀ। ਹਾਲਾਂਕਿ ਜਡੇਜਾ ਨੇ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਸੰਜੇ ਮਾਂਜਰੇਕਰ ਦੀ ਬੋਲਤੀ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਮੰਨਿਆ ਕਿ ਜਡੇਜਾ ਨੇ ਉਸਦੇ ਹੋਸ਼ ਉਡਾ ਦਿੱਤੇ। ਅਜਿਹੇ 'ਚ ਲੱਗ ਰਿਹਾ ਹੈ ਕਿ ਵਿਵਾਦਾਂ ਦੇ ਚਲਦੇ ਸੋਨੀ ਪਿਕਚਰਸ ਨੇ ਮਾਂਜਰੇਕਰ ਨੂੰ ਕੁਮੈਂਟਰੀ ਪੈਨਲ ਵਿਚ ਨਹੀਂ ਚੁਣਿਆ। ਹਾਲਾਂਕਿ ਇਹ ਸਿਰਫ ਕਿਆਸ ਹਨ ਪਰ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਆਸਟਰੇਲੀਆ ਸੀਰੀਜ਼ ਦੌਰਾਨ ਸੰਜੇ ਮਾਂਜਰੇਕਰ ਸੋਨੀ ਪਿਕਚਰਸ ਦੀ ਕੁਮੈਂਟਰੀ ਪੈਨਲ ਵਿਚ ਸ਼ਾਮਲ ਸੀ।


Related News