ਅੰਡਰ-19 ਵਰਲਡ ਕੱਪ ਦੇ ਹੀਰੋ ਕਾਲਰਾ ਇਕ ਸਾਲ ਲਈ ਮੁਅੱਤਲ

Thursday, Jan 02, 2020 - 11:07 AM (IST)

ਅੰਡਰ-19 ਵਰਲਡ ਕੱਪ ਦੇ ਹੀਰੋ ਕਾਲਰਾ ਇਕ ਸਾਲ ਲਈ ਮੁਅੱਤਲ

ਸਪੋਰਟਸ ਡੈਸਕ— ਪਿਛਲੇ ਅੰਡਰ-19 ਵਰਲਡ ਕੱਪ ਦੇ ਫਾਈਨਲ 'ਚ ਸੈਂਕੜਾ ਜੜਨ ਵਾਲੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਮਨਜੋਤ ਕਾਲਰਾ ਨੂੰ ਅੰਡਰ-16 ਅਤੇ ਅੰਡਰ-19 ਦੇ ਦਿਨਾਂ 'ਚ ਉਮਰ 'ਚ ਕਥਿਤ ਧੋਖਾਧੜੀ ਕਰਨ ਲਈ ਡੀ. ਡੀ. ਸੀ. ਏ. ਦੇ ਅਹੁਦਾ ਛੱਡਣ ਵਾਲੇ ਲੋਕਪਾਲ ਨੇ ਰਣਜੀ ਟਰਾਫੀ ਖੇਡਣ ਤੋਂ ਇਕ ਸਾਲ ਲਈ ਮੁਅੱਤਲ ਦਿੱਤਾ ਹੈ। ਇਸ ਤਰ੍ਹਾਂ ਦੇ ਦੋਸ਼ 'ਚ ਹਾਲਾਂਕਿ ਦਿੱਲੀ ਦੀ ਸੀਨੀਅਰ ਟੀਮ ਦੇ ਉਪ ਕਪਤਾਨ ਨਿਤੀਸ਼ ਰਾਣਾ ਨੂੰ ਕੁਝ ਸਮੇਂ ਲਈ ਛੱਡ ਦਿੱਤਾ ਗਿਆ ਹੈ ਕਿਉਂਕਿ ਇਹ ਸਾਬਤ ਕਰਨ ਲਈ ਵੱਧ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੇ ਜੂਨੀਅਰ ਪੱਧਰ 'ਤੇ ਧੋਖਾਧੜੀ ਕੀਤੀ ਸੀ।
PunjabKesari
ਇਕ ਹੋਰ ਅੰਡਰ-19 ਖਿਡਾਰੀ ਸ਼ਿਵਮ ਮਾਵੀ ਦਾ ਮਾਮਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਸੌਂਪਿਆ ਗਿਆ ਹੈ ਕਿਉਂਕਿ ਉਹ ਸੀਨੀਅਰ ਕ੍ਰਿਕਟ 'ਚ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦੇ ਹਨ। ਅਹੁਦਾ ਛੱਡਣ ਵਾਲੇ ਲੋਕਪਾਲ ਸੇਵਾਮੁਕਤ ਜੱਜ ਬਦਰ ਦੁਰੇਜ ਅਹਿਮਦ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਉਪਰੋਕਤ ਹੁਕਮ ਦਿੱਤਾ। ਉਨ੍ਹਾਂ ਨੇ ਕਾਲਰਾ ਨੂੰ ਉਮਰ ਵਰਗ ਕ੍ਰਿਕਟ 'ਚ ਦੋ ਸਾਲ ਲਈ ਖੇਡਣ ਲਈ ਪਾਬੰਦੀ ਲਾ ਦਿੱਤੀ ਪਰ ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ਨੂੰ ਇਸ ਸੈਸ਼ਨ 'ਚ ਰਣਜੀ ਟਰਾਫੀ 'ਚ ਖੇਡਣ ਤੋਂ ਰੋਕ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਦੇ ਰਿਕਾਰਡ ਦੇ ਮੁਤਾਬਕ ਕਾਲਰਾ ਦੀ ਉਮਰ 20 ਸਾਲ 351 ਦਿਨ ਹੈ। ਉਹ ਪਿਛਲੇ ਹਫਤੇ ਦਿੱਲੀ ਅੰਡਰ-23 ਵੱਲੋਂ ਬੰਗਾਲ ਖਿਲਾਫ ਖੇਡੇ ਸਨ ਜਿਸ 'ਚ ਉਨ੍ਹਾਂ ਨੇ 80 ਦੌੜਾਂ ਬਣਾਈਆਂ ਸਨਸ਼।

ਉਹ ਰਣਜੀ 'ਚ ਸ਼ਿਖਰ ਧਵਨ ਦੀ ਜਗ੍ਹਾ ਲੈਣ ਵਾਲਿਆਂ ਦੀ ਕਤਾਰ 'ਚ ਸਨ ਪਰ ਹੁਣ ਉਹ ਨਹੀਂ ਖੇਡ ਸਕਣਗੇ। ਰਾਣਾ ਦੇ ਮਾਮਲੇ 'ਚ ਲੋਕਪਾਲ ਨੇ ਡੀ. ਡੀ. ਸੀ. ਏ. ਤੋਂ ਉਨ੍ਹਾਂ ਦੀ ਸਕੂਲ ਤੋਂ ਪੁੱਛ-ਗਿੱਛ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਬਰਥ ਸਰਟੀਫਿਕੇਟ ਨਾਲ ਸਬੰਧਤ ਖਾਸ ਦਸਤਾਵੇਜ਼ਾਂ ਨੂੰ ਜੁਟਾਉਣ ਅਤੇ ਉਨ੍ਹਾਂ ਨੂੰ ਅਗਲੀ ਸੁਣਵਾਈ 'ਚ ਪੇਸ਼ ਕਰਨ ਲਈ ਕਿਹਾ ਹੈ ਪਰ ਸਵਾਲ ਇਹ ਹੈ ਕਿ ਜਦੋਂ ਪੁਰਾਣੇ ਲੋਕਪਾਲ ਨਹੀਂ ਹਨ ਤਾਂ ਕੀ ਲੋਕਪਾਲ ਅਹੁਦੇ 'ਤੇ ਨਿਯੁਕਤ ਕੀਤੇ ਗਏ ਜੱਜ ਦੀਪਕ ਵਰਮਾ ਨਵੇਂ ਸਿਰੇ ਤੋਂ ਜਾਂਚ ਕਰਨਗੇ? ਕਿਸੇ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਹੈ ਕਿ ਕਾਲਰਾ ਨੂੰ ਉਮਰ 'ਚ ਧੋਖਾਧੜੀ ਲਈ ਸੀਨੀਅਰ ਪੱਧਰ ਦੀ ਕ੍ਰਿਕਟ ਖੇਡਣ ਤੋਂ ਕਿਉਂ ਰੋਕਿਆ ਗਿਆ ਹੈ।  


author

Tarsem Singh

Content Editor

Related News