ਮੰਧਾਨਾ ਨੇ 18 ਗੇਂਦਾਂ ''ਚ ਲਗਾਇਆ ਅਰਧ ਸੈਂਕੜਾ, ਕੀਤੀ ਰਿਕਾਰਡ ਦੀ ਬਰਾਬਰੀ

Sunday, Jul 29, 2018 - 11:57 PM (IST)

ਨਵੀਂ ਦਿੱਲੀ— ਭਾਰਤ ਦੀ ਸਮ੍ਰਿਤੀ ਮੰਧਾਨਾ ਨੇ ਟੀ-20 ਮੈਚ 'ਚ ਆਪਣਾ ਸ਼ਾਨਦਾਰ ਜਾਰੀ ਰੱਖਦੇ ਹੋਏ ਐਤਵਾਰ ਨੂੰ ਸਿਰਫ 18 ਗੇਂਦਾਂ 'ਚ ਹੀ ਅਰਧ ਸੈਂਕੜਾ ਲਗਾਇਆ। ਆਪਣੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਮੰਧਾਨਾ ਨੇ ਮਹਿਲਾ ਟੀ-20 ਕ੍ਰਿਕਟ ਇਤਿਹਾਸ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਮੰਧਾਨਾ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਸੋਫੀ ਡੇਵਾਈਨ ਨੇ ਵੀ 18 ਹੀ ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ।

https://twitter.com/BCCIWomen/status/1023560132809162752/photo/1?ref_src=twsrc%5Etfw%7Ctwcamp%5Etweetembed%7Ctwterm%5E1023560132809162752&ref_url=https%3A%2F%2Fnavbharattimes.indiatimes.com%2Fsports%2Fcricket%2Fcricket-news%2Fsmriti-mandhana-smashed-fifty-in-just-18-ball-at-kia-league-joint-fastest-women-t20-half-century%2Farticleshow%2F65188219.cms
ਇੰਗਲੈਂਡ ਦੀ ਮਹਿਲਾ ਟੀ-20 ਲੀਗ ਕੇ. ਆਈ. ਏ. 'ਚ ਖੇਡ ਰਹੀ ਸਮ੍ਰਿਤੀ ਮੰਧਾਨਾ ਪਹਿਲੀ ਭਾਰਤੀ ਖਿਡਾਰਨ ਹੈ। ਐਤਵਾਰ ਨੂੰ ਮੀਂਹ ਕਾਰਨ ਇਹ ਮੈਚ 20 ਓਵਰਾਂ ਤੋਂ ਘਟਾ ਕੇ ਦੋਵਾਂ ਟੀਮਾਂ ਲਈ 6-6 ਓਵਰ ਕਰ ਦਿੱਤੇ। ਮੰਧਾਨਾ ਨੇ 19 ਗੇਂਦਾਂ 'ਚ 52 ਦੌੜਾਂ ਬਣਾਈਆਂ ਤੇ 4 ਛੱਕੇ ਤੇ 5 ਚੌਕੇ ਲਗਾਏ।

https://twitter.com/WesternStormKSL/status/1023558328549556225
 


Related News