ਵੈਸਟਰਨ ਸਟੋਰਮ ਟੀਮ ''ਚ ਮੰਧਾਨਾ ਦੀ ਵਾਪਸੀ
Wednesday, Jul 03, 2019 - 10:52 PM (IST)

ਮੁੰਬਈ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਕਿਯਾ ਸੁਪਰ ਲੀਗ (ਕੇ. ਸੀ. ਐੱਲ.) ਵਿਚ ਵੈਸਟਰਨ ਸਟੋਰਮ ਟੀਮ ਵਿਚ ਵਾਪਸੀ ਹੋ ਗਈ ਹੈ। ਪਿਛਲੇ ਸੈਸ਼ਨ ਵਿਚ ਵੀ ਮੰਧਾਨਾ ਵੈਸਟਰਨ ਸਟੋਰਮ ਲਈ ਖੇਡੀ ਸੀ। ਟੀਮ ਟੂਰਨਾਮੈਂਟ ਦੇ ਸੈਮੀਫਾਈਨਲ ਤੱਕ ਪਹੁੰਚੀ ਸੀ।
ਇਸ ਸਾਲ ਵੈਸਟਰਨ ਸਟੋਰਮ ਟੀਮ ਵਿਚ ਮੰਧਾਨਾ ਦੇ ਨਾਲ ਭਾਰਤੀ ਟੀਮ ਦੀ ਹੋਰ ਮੈਂਬਰ ਦੀਪਤੀ ਸ਼ਰਮਾ ਵੀ ਸ਼ਾਮਲ ਹੈ। 22 ਸਾਲਾ ਮੰਧਾਨਾ ਪਿਛਲੇ ਸਾਲ ਦੇ ਕੇ. ਸੀ. ਐੱਲ. ਵਿਚ ਬੱਲੇਬਾਜ਼ੀ ਦੀ ਸੂਚੀ ਵਿਚ ਟਾਪ 'ਤੇ ਸੀ। ਉਸ ਨੇ 60.14 ਦੀ ਔਸਤ ਨਾਲ 421 ਦੌੜਾਂ ਬਣਾਈਆਂ ਸਨ ਅਤੇ ਇਕ ਸੈਂਕੜਾ ਅਤੇ 2 ਅਰਧ-ਸੈਂਕੜੇ ਜੜੇ ਸਨ।