ਵਿਸ਼ਵ ਕੱਪ ਤੋਂ ਬਾਅਦ ਮੰਧਾਨਾ ਨੂੰ ਭਾਰਤ ਦਾ ਕਪਤਾਨ ਬਣਾਇਆ ਜਾ ਸਕਦਾ ਹੈ : ਰਮਨ

Tuesday, Oct 05, 2021 - 08:29 PM (IST)

ਵਿਸ਼ਵ ਕੱਪ ਤੋਂ ਬਾਅਦ ਮੰਧਾਨਾ ਨੂੰ ਭਾਰਤ ਦਾ ਕਪਤਾਨ ਬਣਾਇਆ ਜਾ ਸਕਦਾ ਹੈ : ਰਮਨ

ਨਵੀਂ ਦਿੱਲੀ- ਸਾਬਕਾ ਕੋਚ ਡਬਲਯੂ ਵੀ ਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਆਗਾਮੀ ਮਹਿਲਾ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਨੂੰ ਭਾਰਤੀ ਟੀਮ ਦੀ ਕਮਾਨ ਸੌਂਪ ਦੇਣੀ ਚਾਹੀਦੀ। 25 ਸਾਲਾ ਦੀ ਮੰਧਾਨਾ 2013 ਵਿਚ ਡੈਬਿਊ ਕਰਨ ਤੋਂ ਬਾਅਦ ਟੀਮ ਦੀ ਅਹਿਮ ਖਿਡਾਰੀ ਹੈ। ਰਮਨ ਨੇ ਇੱਥੇ ਆਨਲਾਈਨ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਕਪਤਾਨੀ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਮੈਨੂੰ ਯਕੀਨ ਹੈ ਕਿ ਮੰਧਾਨਾ ਕਪਤਾਨ ਹੋ ਸਕਦੀ ਹੈ। ਉਹ ਖੇਡ ਨੂੰ ਵਧੀਆ ਤਰੀਕੇ ਨਾਲ ਸਮਝਦੀ ਹੈ। ਉਹ ਕਈ ਸਾਲਾਂ ਤੋਂ ਕ੍ਰਿਕਟ ਖੇਡ ਰਹੀ ਹੈ। 


ਇਹ ਖ਼ਬਰ ਪੜ੍ਹੋ- ਸੈਮ ਕਿਉਰੇਨ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ

PunjabKesari
ਉਨ੍ਹਾਂ ਨੇ ਕਿਹਾ ਕਿ ਇਹ ਇਕ ਵਧੀਆ ਸਮਾਂ ਹੋ ਸਕਦਾ ਹੈ ਅਤੇ ਇਕ ਨੌਜਵਾਨ ਕ੍ਰਿਕਟਰ ਨੂੰ ਕਪਤਾਨੀ ਦੇਣ ਦਾ ਮਤਲਬ ਹੈ ਕਿ ਉਹ ਕੁਝ ਸਾਲਾਂ ਤੱਕ ਟੀਮ ਦੀ ਅਗਵਾਈ ਕਰ ਸਕਦੀ ਹੈ। ਹਾਲ ਦੇ ਦਿਨਾਂ ਵਿਚ ਭਾਵੇਂ ਜੋ ਵੀ ਨਤੀਜਾ ਰਿਹਾ ਹੋਵੇ ਟੀਮ ਨੂੰ ਵਿਸ਼ਵ ਕੱਪ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਵਿਸ਼ਵ ਕੱਪ 'ਚ ਭਾਵੇਂ ਜੋ ਵੀ ਨਤੀਜਾ ਰਿਹਾ ਹੋਵੇ ਮੈਨੂੰ ਲੱਗਦਾ ਹੈ ਕਿ ਸ੍ਰਮਿਤੀ ਨੂੰ ਕਪਤਾਨੀ ਸੌਂਪ ਦੇਣੀ ਚਾਹੀਦੀ ਹੈ। ਫਿਲਹਾਲ 38 ਸਾਲਾ ਦੀ ਅਨੁਭਵੀ ਮਿਤਾਲੀ ਰਾਜ ਭਾਰਤ ਦੀ ਟੈਸਟ ਅਤੇ ਵਨ ਡੇ ਟੀਮ ਦੀ ਕਪਤਾਨ ਹੈ, ਜਦਕਿ 32 ਸਾਲਾ ਹਰਮਨਪ੍ਰੀਤ ਕੌਰ ਟੀ-20 ਅੰਤਰਰਾਸ਼ਟਰੀ ਟੀਮ ਦੀ ਕਪਤਾਨ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।  


author

Gurdeep Singh

Content Editor

Related News