ਮਾਂਡਵੀਆ ਨੇ ਮੀਰਾਬਾਈ ਚਾਨੂ ਨੂੰ ਪੈਰਿਸ ਓਲੰਪਿਕ ਲਈ ਦਿੱਤੀਆਂ ਸ਼ੁਭਕਾਮਨਾਵਾਂ
Saturday, Jul 20, 2024 - 05:11 PM (IST)

ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਸ਼ਨੀਵਾਰ ਨੂੰ ਪੈਰਿਸ ਓਲੰਪਿਕ 'ਚ ਹਿੱਸਾ ਲੈ ਰਹੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗੀ।ਡਾ. ਮਾਂਡਵੀਆ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, “ਪੈਰਿਸ ਓਲੰਪਿਕ 2024 ਲਈ ਮੀਰਾਬਾਈ ਚਾਨੂ ਨੂੰ ਸ਼ੁਭਕਾਮਨਾਵਾਂ। ਤੁਹਾਡਾ ਸਮਰਪਣ ਅਤੇ ਲਗਨ ਸੱਚਮੁੱਚ ਪ੍ਰੇਰਨਾਦਾਇਕ ਹੈ। ਸਾਨੂੰ ਤੁਹਾਡੀ ਕਾਬਲੀਅਤ 'ਤੇ ਪੂਰਾ ਭਰੋਸਾ ਹੈ। ਆਪਣਾ ਸਰਵੋਤਮ ਪ੍ਰਦਰਸ਼ਨ ਦੇਵੇਗੀ।''
ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ 'ਚ ਮੀਰਬਾਈ ਚਾਨੂ ਨੇ ਔਰਤਾਂ ਦੇ 49 ਕਿਲੋਗ੍ਰਾਮ ਵਰਗ 'ਚ ਚਾਂਦੀ ਦਾ ਤਮਗਾ ਜਿੱਤਿਆ ਅਤੇ ਦੇਸ਼ ਨੂੰ ਇਸ ਵਾਰ ਵੀ ਤਮਗੇ ਦੀ ਉਮੀਦ ਹੈ।