ਮਾਂਡਵੀਆ ਤੇ ਲਿਏਂਡਰ ਪੇਸ ਨੇ ਖੇਡਾਂ ''ਚ ਦੇਸ਼ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਬਾਰੇ ਕੀਤੀ ਚਰਚਾ
Thursday, Sep 12, 2024 - 04:50 PM (IST)
ਨਵੀਂ ਦਿੱਲੀ-ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਅੰਤਰਰਾਸ਼ਟਰੀ ਟੈਨਿਸ ਹਾਲ ਆਫ ਫੇਮਰ ਲਿਏਂਡਰ ਪੇਸ ਨਾਲ ਭਾਰਤ ਵਿੱਚ ਖੇਡਾਂ ਦੇ ਭਵਿੱਖ ਅਤੇ ਓਲੰਪਿਕ/ਪੈਰਾ ਉਲੰਪਿਕ ਵਿੱਚ ਦੇਸ਼ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਦੀ ਰਣਨੀਤੀ ਬਾਰੇ ਚਰਚਾ ਕੀਤੀ ਹੈ। ਇਸ ਮੀਟਿੰਗ ਦੌਰਾਨ ਦੇਸ਼ ਵਿੱਚ ਖੇਡਾਂ ਦੀ ਮਜ਼ਬੂਤ ਨੀਂਹ ਬਣਾਉਣ, ਜ਼ਮੀਨੀ ਪੱਧਰ ’ਤੇ ਹੋਣ ਵਾਲੀਆਂ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਗਿਆ।
ਕੇਂਦਰੀ ਮੰਤਰੀ ਨੇ ਚਾਹਵਾਨ ਐਥਲੀਟਾਂ ਲਈ ਵਿਸ਼ਵ ਪੱਧਰੀ ਸਹੂਲਤਾਂ, ਕੋਚਿੰਗ ਅਤੇ ਮੁਕਾਬਲੇ ਦੇ ਮੌਕਿਆਂ ਲਈ ਅਨੁਕੂਲ ਮਾਹੌਲ ਬਣਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ 'ਤੇ ਸੱਤ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਲਿਏਂਡਰ ਪੇਸ ਨੇ ਡਾ: ਮਾਂਡਵੀਆ ਨਾਲ ਆਪਣੇ ਤਜ਼ਰਬੇ ਅਤੇ ਸੂਝ-ਬੂਝ ਸਾਂਝੀ ਕੀਤੀ ਕਿ ਕਿਵੇਂ ਉੱਚ ਪੱਧਰ 'ਤੇ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ।