ਮਾਨਚੈਸਟਰ ਯੂਨਾਈਟਿਡ ਯੂਰੋਪਾ ਲੀਗ ਦੇ ਕੁਆਰਟਰ ਫਾਈਨਲ ’ਚ

Friday, Mar 19, 2021 - 08:28 PM (IST)

ਮਿਲਾਨ– ਪਾਲ ਪੋਗਬਾ ਨੇ ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰਨ ’ਤੇ ਜੇਤੂ ਗੋਲ ਕੀਤਾ, ਜਿਸ ਨਾਲ ਮਾਨਚੈਸਟਰ ਯੂਨਾਈਟਿਡ ਨੇ ਏ. ਸੀ. ਮਿਲਾਨ ਨੂੰ 1-0 ਨਾਲ ਹਰਾ ਕੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ


ਪੋਗਬਾ ਨੂੰ ਹਾਫ ਤੋਂ ਬਾਅਦ ਮੈਦਾਨ ’ਤੇ ਉਤਾਰਿਆ ਗਿਆ ਤੇ ਉਸ ਨੇ ਦੋ ਮਿੰਟ ਦੇ ਅੰਦਰ ਹੀ ਗੋਲ ਕਰਕੇ ਆਪਣਾ ਪ੍ਰਭਾਵ ਛੱਡਿਆ। ਇਸ ਨਾਲ ਯੂਨਾਈਟਿਡ 2-1 ਦੇ ਕੁਲ ਫਰਕ ਨਾਲ ਜਿੱਤ ਦਰਜ ਕਰਕੇ ਅੱਗੇ ਵਧਣ ਵਿਚ ਸਫਲ ਰਿਹਾ । ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲਾ ਮੈਚ 1-1 ਨਾਲ ਬਰਾਬਰ ਰਿਹਾ ਸੀ। ਇਕ ਹੋਰ ਮੈਚ ਵਿਚ ਮਿਸਲਾਵ ਓਸਰਿਚ ਦੀ ਹੈਟ੍ਰਿਕ ਦੀ ਮਦਦ ਨਾਲ ਦਿਨਾਮੋ ਜਗਰੇਬ ਨੇ ਟੋਟੈਨਹੈਮ ਨੂੰ 3-0 ਨਾਲ ਹਰਾ ਕੇ ਉਸ ਨੂੰ ਟੂਰਨਾਮੈਂਟ ’ਚੋਂ ਬਾਹਰ ਦਾ ਰਸਤਾ ਦਿਖਾਇਆ। ਆਰਸਨੈੱਲ ਦੂਜੇ ਗੇੜ ਦੇ ਮੈਚ ਵਿਚ 1-0 ਨਾਲ ਹਾਰ ਜਾਣ ਦੇ ਬਾਵਜੂਦ ਓਲੰਪਿਆਕੋਸ ਨੂੰ 3-2 ਦੇ ਕੁਲ ਸਕੋਰ ਦੇ ਨਾਲ ਹਰਾ ਕੇ ਅੱਗੇ ਵਧਣ ਵਿਚ ਸਫਲ ਰਿਹਾ। ਹੋਰਨਾਂ ਮੈਚਾਂ ਵਿਚ ਰੋਮਾ ਨੇ ਸ਼ਖਤਾਰ ਡੋਨੇਸਕ ਨੂੰ 2-1 ਨਾਲ ਤੇ 5-1 ਦੇ ਕੁਲ ਸਕੋਰ ਨਾਲ ਵੱਡੀ ਜਿੱਤ ਦੇ ਨਾਲ ਅੱਗੇ ਕਦਮ ਵਧਾਏ।

PunjabKesari
ਜਾਕਸ ਨੇ ਵੀ ਯੰਗ ਬੋਆਏਜ਼ ਨੂੰ 5-0 ਦੇ ਕੁਲ ਸਕੋਰ ਨਾਲ ਕਰਾਰੀ ਹਾਰ ਦਿੱਤੀ। ਵਿਲਲਾਰੀਆਲ ਨੇ ਡਾਯਨੇਮੋ ਕੀਵ ’ਤੇ 2-0 ਨਾਲ ਜਦਕਿ ਸਪੇਨ ਦੀ ਹੀ ਟੀਮ ਗ੍ਰੇਨਾਡਾ ਨੇ ਮੋਲਡੇ ਨੂੰ 2-1 ਨਾਲ ਹਰਾਉਣ ਦੇ ਬਾਵਜੂਦ ਕੁਲ ਸਕੋਰ ਵਿਚ 3-2 ਨਾਲ ਜਿੱਤ ਹਾਸਲ ਕਰਕੇ ਅਗਲੇ ਦੌਰ ਵਿਚ ਜਗ੍ਹਾ ਪੱਕੀ ਕੀਤੀ।


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News