ਮੈਨਚੇਸਟਰ ਯੂਨਾਈਟਡ ਨੇ ਜਿੱਤ ਦਰਜ ਕੀਤੀ, ਵੇਸਟ ਬਰੋਮ ਨੇ ਚੇਲਸੀ ਨੂੰ ਡਰਾਅ ''ਤੇ ਰੋਕਿਆ
Sunday, Sep 27, 2020 - 05:23 PM (IST)

ਲੰਡਨ (ਭਾਸ਼ਾ) : ਆਖ਼ਰੀ ਸੀਟੀ ਵੱਜਣ ਤੋਂ ਕੁੱਝ ਪਲ ਪਹਿਲਾਂ ਪੈਨਲਟੀ 'ਤੇ ਬਰੁਨੋ ਫਰਨਾਂਡਿਜ ਦੇ ਗੋਲ ਨੇ ਮੈਨਚੇਸਟਰ ਯੂਨਾਈਟਡ ਨੂੰ ਸ਼ਨੀਵਾਰ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਬਰਾਇਟਨ ਖ਼ਿਲਾਫ਼ 3-2 ਦੀ ਜਿੱਤ ਦਿਵਾ ਦਿੱਤੀ, ਜਦੋਂਕਿ ਚੇਲਸੀ ਨੂੰ ਵੇਸਟ ਬਰੋਮ ਦੇ ਨਾਲ 3-3 ਦੇ ਡਰਾਅ ਨਾਲ ਸੰਤੋਸ਼ ਕਰਣਾ ਪਿਆ।
ਬਰਾਇਟਨ ਨੂੰ ਲੁਇਸ ਡੁੰਕ ਵੱਲੋਂ 43ਵੇਂ ਮਿੰਟ ਵਿਚ ਕੀਤਾ ਗਿਆ ਆਤਮਘਾਤੀ ਗੋਲ ਭਾਰੀ ਪਿਆ। ਦੂਜੇ ਮੁਕਾਬਲੇ ਵਿਚ ਚੇਲਸੀ ਮੁਸ਼ਕਲ ਨਾਲ ਆਪਣੀ ਹਾਰ ਟਾਲ ਸਕਿਆ। ਟੀਮ 90 ਮਿੰਟ ਤੱਕ 3-2 ਨਾਲ ਪਛੜ ਰਹੀ ਸੀ ਪਰ ਆਖ਼ਰੀ ਪਲਾਂ (90+3 ਮਿੰਟ) ਵਿਚ ਟੈਮੀ ਅਬ੍ਰਾਹਮ ਦੇ ਗੋਲ ਨਾਲ ਉਸ ਨੇ ਮੈਚ ਡਰਾਅ ਕੀਤਾ। ਹੋਰ ਮੁਕਾਬਲਿਆਂ ਵਿਚ ਸੂਚੀ ਵਿਚ ਸਿਖ਼ਰ 'ਤੇ ਕਾਬਿਜ ਏਵਰਟਨ ਨੇ ਕ੍ਰਿਸਟਲ ਪੈਲੇਸ ਨੂੰ 2-1, ਜਦੋਂਕਿ ਸਾਊਥੈਂਪਟਨ ਨੇ ਬਰਨਲੇ ਨੂੰ 1-0 ਨਾਲ ਹਰਾਇਆ।