ਮੈਨਚੈਸਟਰ ਯੂਨਾਈਟਿਡ ਨੇ ਵਿਲਾ ਨੂੰ 2-1 ਨਾਲ ਹਰਾਇਆ

Saturday, Jan 02, 2021 - 01:00 PM (IST)

ਮੈਨਚੈਸਟਰ ਯੂਨਾਈਟਿਡ ਨੇ ਵਿਲਾ ਨੂੰ 2-1 ਨਾਲ ਹਰਾਇਆ

ਸਪੋਰਟਸ ਡੈਸਕ— ਬਰੂਨੋ ਫ਼ਰਨਾਂਡਿਜ਼ ਦੇ ਪੈਨਲਟੀ ’ਤੇ ਦਾਗ਼ੇ ਗੋਲ ਦੀ ਬਦੌਲਤ ਮੈੈਨਚੈਸਟਰ ਯੂਨਾਈਟਿਡ ਨੇ ਸ਼ੁੱਕਰਵਾਰ ਪ੍ਰੀਮੀਅਰ ਲੀਗ ’ਚ ਐਸਟਨ ਵਿਲਾ ਨੂੰ 2-1 ਨਾਲ ਹਰਾਇਆ। 

ਇਸ ਜਿੱਤ ਨਾਲ ਮੈਨਚੈਸਟਰ ਯੂਨਾਈਟਿਡ ਦੇ ਚੋਟੀ ’ਤੇ ਚਲ ਰਹੇ ਲੀਵਰਪੂਲ ਦੇ ਬਰਾਬਰ 16 ਮੈਚਾਂ ’ਚ 33 ਅੰਕ ਹੋ ਗਏ ਹਨ ਪਰ ਖ਼ਰਾਬ ਗੋਲ ਫ਼ਰਕ ਕਾਰਨ ਟੀਮ ਦੂਜੇ ਸਥਾਨ ’ਤੇ ਹੈ। ਯੂਨਾਈਟਿਡ ਵੱਲੋਂ ਫ਼ਰਨਾਂਡਿਜ਼ ਤੋਂ ਇਲਾਵਾ ਐਂਥੋਨੀ ਮਾਰਸ਼ਲ ਨੇ ਗੋਲ ਦਾਗ਼ਿਆ ਜਦਕਿ ਐਸਟਨ ਵਿਲਾ ਵੱਲੋਂ ਇਕਮਾਤਰ ਗੋਲ ਬਰਟ੍ਰੇਂਡ ਟ੍ਰੇਂਓਰੇ ਨੇ ਕੀਤਾ। ਫ਼ਰਨਾਂਡਿਜ਼ ਦਾ 11 ਮਹੀਨੇ ਪਹਿ ਲਾਂ ਟੀਮ ਨਾਲ ਜੁੜਨ ਦੇ ਬਾਅਦ ਪੈਨਲਟੀ ਦਾ ਇਹ ਨੌਵਾਂ ਗੋਲ ਹੈ।


author

Tarsem Singh

Content Editor

Related News