ਸਭ ਤੋਂ ਕੀਮਤੀ ਫੁੱਟਬਾਲ ਟੀਮ ਬਣੀ ਮੈਨਚੈਸਟਰ ਯੂਨਾਈਟਿਡ

05/23/2018 1:20:20 PM

ਪੈਰਿਸ (ਬਿਊਰੋ)— ਮੈਨਚੈਸਟਰ ਯੂਨਾਈਟਿਡ ਭਾਵੇਂ ਇੰਗਲਿਸ਼ ਪ੍ਰੀਮੀਅਰ ਲੀਗ 'ਚ ਦੂਜੇ ਸਥਾਨ 'ਤੇ ਰਹੀ ਹੋਵੇ ਪਰ ਪੂਰੀ ਕੀਮਤ ਦੇ ਆਧਾਰ 'ਤੇ ਇਸ ਫੁੱਟਬਾਲ ਕਲੱਬ ਨੇ ਸਾਰਿਆਂ ਨੂੰ ਪਛਾੜ ਦਿੱਤਾ ਹੈ।  ਕੇ.ਪੀ.ਐੱਮ.ਜੀ. ਵੱਲੋਂ ਜਾਰੀ ਇਕ ਰਿਪੋਰਟ ਦੇ ਮੁਤਾਬਕ ਮੈਨਚੈਸਟਰ ਯੂਨਾਈਟਿਡ ਦੀ ਪੂਰੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 'ਚ ਪੰਜ ਫੀਸਦੀ ਵਧ ਕੇ 3.77 ਅਰਬ ਡਾਲਰ ਹੋ ਗਈ ਹੈ।

ਰੀਅਲ ਮੈਡ੍ਰਿਡ ਦੀ ਕਮਿਤ 2.9 ਅਰਬ ਡਾਲਰ ਅਤੇ ਐੱਫ.ਸੀ. ਬਾਰਸੀਲੋਨਾ ਦੀ 2.8 ਅਰਬ ਡਾਲਰ ਹੈ। ਫਰਮ ਦੇ ਖੇਡ ਮਾਮਲਿਆਂ ਦੇ ਪ੍ਰਮੁੱਖ ਸਲਾਹਕਾਰ ਜਾਕ ਬੋਸੁਜੇ ਨੇ ਕਿਹਾ, ''ਅਸੀਂ ਸਾਰੇ ਕਲੱਬਾਂ ਦੀਆਂ ਸੰਪਤੀਆਂ ਦੀ ਗਿਣਤੀ ਕੀਤੀ ਜੇਕਰ ਉਹ ਕਿਸੇ ਸਟੇਡੀਅਮ ਦੇ ਮਾਲਕ ਹਨ, ਖਿਡਾਰੀਆਂ ਦੀ ਕੀਮਤ ਅਤੇ ਬ੍ਰਾਂਡ ਜਾਂ ਵਿਗਿਆਪਨ ਕਰਾਰ ਅਤੇ ਸੋਸ਼ਲ ਨੈਟਵਰਕ 'ਤੇ ਉਨ੍ਹਾਂ ਦੀ ਪਹੁੰਚ।'' ਬਾਇਰਨ ਯੁਨਿਖ ਇਸ ਸੂਚੀ 'ਚ ਚੌਥੇ, ਜੁਵੇਂਟਸ ਨੌਵੇਂ ਅਤੇ ਪੈਰਿਸ ਸੇਂਟ ਜਰਮੇਨ 11ਵੇਂ ਸਥਾਨ 'ਤੇ ਹਨ।


Related News