ਇੰਗਲਿਸ਼ ਪ੍ਰੀਮੀਅਰ ਲੀਗ : ਡਿ ਬਰੂਏਨ ਦੇ 4 ਗੋਲਾਂ ਨਾਲ ਮੈਨਚੈਸਟਰ ਸਿਟੀ ਦੀ ਵੱਡੀ ਜਿੱਤ

Thursday, May 12, 2022 - 08:15 PM (IST)

ਇੰਗਲਿਸ਼ ਪ੍ਰੀਮੀਅਰ ਲੀਗ : ਡਿ ਬਰੂਏਨ ਦੇ 4 ਗੋਲਾਂ ਨਾਲ ਮੈਨਚੈਸਟਰ ਸਿਟੀ ਦੀ ਵੱਡੀ ਜਿੱਤ

ਲੰਡਨ- ਕੇਵਿਨ ਡਿ ਬਰੂਏਨ ਦੇ ਚਾਰ ਗੋਲਾਂ ਦੀ ਮਦਦ ਨਾਲ ਮੈਨਚੈਸਟਰ ਸਿਟੀ ਨੇ ਵਾਲਵਰਹੈਪਟਨ ਨੂੰ 5-1 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ( ਈ. ਪੀ. ਐੱਲ.) ਫੁੱਟਬਾਲ ਟੂਰਨਾਮੈਂਟ ਜਿੱਤਣ ਦੀ ਆਪਣੀਆਂ ਉਮੀਦਾਂ ਨੂੰ ਵਧਾ ਦਿੱਤਾ । ਬੈਲਜੀਅਮ ਦੇ ਸਟ੍ਰਾਈਕਰ ਡਿ ਬਰੂਏਨ ਨੇ 24ਵੇਂ ਮਿੰਟ ਵਿਚ ਹੀ ਆਪਣੀ ਹੈਟ੍ਰਿਕ ਪੂਰੀ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 60ਵੇਂ ਮਿੰਟ ਵਿਚ ਚੌਥਾ ਗੋਲ ਕੀਤਾ।

ਇਹ ਖ਼ਬਰ ਪੜ੍ਹੋ- ਸੁੰਦਰਗੜ੍ਹ 'ਚ ਬਣ ਰਿਹਾ ਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ
ਸਿਟੀ ਦੇ ਲਈ 5ਵਾਂ ਗੋਲ ਰਹੀਮ ਸਟਰਲਿਗ ਨੇ 84ਵੇਂ ਮਿੰਟ ਵਿਚ ਕੀਤਾ। ਇਸ ਜਿੱਤ ਨਾਲ ਸਿਟੀ ਨੇ ਆਪਣੇ ਨੇੜਲੇ ਵਿਰੋਧੀ ਲਿਵਰਪੂਲ 'ਤੇ ਤਿੰਨ ਅੰਕ ਦੀ ਬੜ੍ਹਤ ਹਾਸਲ ਕਰ ਲਈ ਹੈ। ਉਸ ਨੂੰ ਖਿਤਾਬ ਜਿੱਤਣ ਦੇ ਲਈ ਆਖਰੀ 2 ਮੈਚਾਂ ਵਿਚ ਚਾਰ ਅੰਕ ਚਾਹੀਦੇ ਹਨ। ਲਿਵਰਪੂਲ ਨਾਲ ਉਸਦਾ ਗੋਲ ਅੰਤਰ ਸੱਤ ਹੈ ਅਤੇ ਅਜਿਹੇ ਵਿਚ ਤਿੰਨ ਅੰਕ ਹਾਸਲ ਕਰਨ 'ਤੇ ਵੀ ਉਹ ਖਿਤਾਬ ਜਿੱਤ ਸਕਦਾ ਹੈ। ਹੋਰ ਮੈਚਾਂ ਵਿਚ ਚੇਲਸੀ ਨੇ ਲੀਡਸ ਨੂੰ 3-0 ਨਾਲ ਹਰਾਇਆ ਜਦਕਿ ਐਵਰਟਨ ਅਤੇ ਵਾਟਫੋਰਡ ਦਾ ਮੈਚ ਗੋਲ ਰਹਿਤ ਡਰਾਅ ਰਿਹਾ।

ਇਹ ਖ਼ਬਰ ਪੜ੍ਹੋ- 2023 'ਚ ਵਨ ਡੇ ਤੇ ਟੀ20 ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ ਦੱਖਣੀ ਅਫਰੀਕਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Gurdeep Singh

Content Editor

Related News