ਚੇਲਸੀ ਦੀ ਹਾਰ ਨਾਲ EPL 'ਚ ਚੋਟੀ 'ਤੇ ਪਹੁੰਚਿਆ ਮਾਨਚੈਸਟਰ ਸਿਟੀ

Sunday, Dec 05, 2021 - 10:00 PM (IST)

ਚੇਲਸੀ ਦੀ ਹਾਰ ਨਾਲ EPL 'ਚ ਚੋਟੀ 'ਤੇ ਪਹੁੰਚਿਆ ਮਾਨਚੈਸਟਰ ਸਿਟੀ

ਲੰਡਨ- ਮੌਜੂਦਾ ਚੈਂਪੀਅਨ ਮਾਨਚੈਸਟਰ ਸਿਟੀ ਨੇ ਵਾਟਫੋਰਡ 'ਤੇ 3-1 ਦੀ ਆਸਾਨ ਜਿੱਤ ਤੇ ਚੇਲਸੀ ਦੀ ਵੈਸਟ ਹੈਮ ਦੇ ਹੱਥੋਂ 3-2 ਦੀ ਹਾਰ ਨਾਲ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਮੁਕਾਬਲੇ ਵਿਚ ਚੋਟੀ ਸਥਾਨ ਹਾਸਲ ਕਰ ਲਿਆ ਹੈ। ਸ਼ਨੀਵਾਰ ਨੂੰ ਖੇਡੇ ਗਏ ਮੈਚਾਂ ਤੋਂ ਪਹਿਲਾਂ ਚੇਲਸੀ ਚੋਟੀ 'ਤੇ ਸੀ ਪਰ ਹੁਣ ਸਿਟੀ 15 ਮੈਚਾਂ ਵਿਚੋਂ 35 ਅੰਕ ਹਾਸਲ ਕਰਕੇ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਚੇਲਸੀ ਦੇ 15 ਮੈਚਾਂ ਵਿਚੋਂ 33 ਅੰਕ ਹਨ ਤੇ ਉਹ ਲਿਵਰਪੂਲ (15 ਮੈਚਾਂ ਵਿਚੋਂ 34 ਅੰਕ) ਤੋਂ ਬਾਅਦ ਤੀਜੇ ਸਥਾਨ 'ਤੇ ਖਿਸਕ ਗਿਆ ਹੈ।

ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ

PunjabKesari


ਲਿਵਰਪੂਲ ਨੇ ਇਕ ਹੋਰ ਮੈਚ ਡਿਵੋਕ ਓਰਿਗੀ ਦੇ ਦੂਜੇ ਹਾਫ ਦੇ ਇੰਜਰੀ ਟਾਈਮ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਵਾਲਵਸ ਨੂੰ 1-0 ਨਾਲ ਹਰਾਇਆ। ਸਿਟੀ ਨੇ ਵਾਟਫੋਰਡ ਦੇ ਵਿਰੁੱਧ ਦਬਦਬੇ ਵਾਲਾ ਪ੍ਰਦਰਸ਼ਨ ਕੀਤਾ। ਉਸ ਦੇ ਵਲੋਂ ਬਰਨਾਡੋ ਸਿਲਵਾ ਨੇ 2 ਤੇ ਰਹੀਮ ਸਟਰਲਿੰਗ ਨੇ ਇਕ ਗੋਲ ਕੀਤਾ। ਸਿਟੀ ਦੀ ਇਹ ਲੀਗ ਵਿਚ ਲਗਾਤਾਰ ਪੰਜਵੀਂ ਜਿੱਤ ਹੈ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News