ਕ੍ਰਿਸਟਲ ਪੈਲੇਸ ਨੂੰ ਹਰਾ ਕੇ ਮਾਨਚੈਸਟਰ ਸਿਟੀ ਇੰਗਲਿਸ਼ ਪ੍ਰੀਮੀਅਰ ਲੀਗ ਖਿਤਾਬ ਦੇ ਨੇੜੇ

Monday, May 03, 2021 - 01:53 AM (IST)

ਕ੍ਰਿਸਟਲ ਪੈਲੇਸ ਨੂੰ ਹਰਾ ਕੇ ਮਾਨਚੈਸਟਰ ਸਿਟੀ ਇੰਗਲਿਸ਼ ਪ੍ਰੀਮੀਅਰ ਲੀਗ ਖਿਤਾਬ ਦੇ ਨੇੜੇ

ਲੰਡਨ– ਮਾਨਚੈਸਟਰ ਸਿਟੀ ਨੇ ਇੱਥੇ ਕ੍ਰਿਸਟਲ ਪੈਲੇਸ ਨੂੰ 2-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਖਿਤਾਬ ਵੱਲ ਮਜ਼ਬੂਤ ਕਦਮ ਵਧਾਏ। ਸਿਟੀ ਵਲੋਂ ਸਰਜੀਓ ਐਗੂਏਰੋ ਨੇ 57ਵੇਂ ਜਦਕਿ ਫੇਰਾਨ ਟੋਰੇਸ ਨੇ 59ਵੇਂ ਮਿੰਟ ਵਿਚ ਗੋਲ ਕੀਤਾ। ਲੀਵਰਪੂਲ ਦੀ ਟੀਮ ਜੇਕਰ ਮਾਨਚੈਸਟਰ ਯੂਨਾਈਟਿਡ ਨੂੰ ਅਗਲੇ ਮੁਕਾਬਲੇ ਵਿਚ ਹਰਾ ਦਿੰਦੀ ਹੈ ਤਾਂ ਸਿਟੀ ਦੀ ਟੀਮ ਖਿਤਾਬ ਜਿੱਤ ਲਵੇਗੀ ਕਿਉਂਕਿ ਦੂਜੇ ਸਥਾਨ ’ਤੇ ਮੌਜੂਦ ਯੂਨਾਈਟਿਡ ਦੀ ਟੀਮ ਕੋਲ ਹੀ ਖਿਤਾਬ ਜਿੱਤਣ ਦਾ ਮੌਕਾ ਹੈ। ਸਿਟੀ ਨੂੰ ਖਿਤਾਬ ਲਈ ਸਿਰਫ ਇਕ ਹੋਰ ਜਿੱਤ ਦਰਜ ਕਰਨੀ ਹੈ।

ਇਹ ਖ਼ਬਰ ਪੜ੍ਹੋ- ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ

PunjabKesari


ਮਾਨਚੈਸਟਰ ਸਿਟੀ ਦੇ 34 ਮੈਚਾਂ ਵਿਚੋਂ 80 ਅੰਕ ਹਨ ਜਦਕਿ ਯੂਨਾਈਟਿਡ ਦੀ ਟੀਮ 33 ਮੈਚਾਂ ਵਿਚੋਂ 67 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਹੋਰਨਾਂ ਮੈਚਾਂ ਵਿਚ ਐਵਰਟਨ ਨੂੰ ਐਸਟਨ ਵਿਲਾ ਵਿਰੁੱਧ ਘਰੇਲੂ ਮੈਦਾਨ ’ਤੇ 2-1 ਨਾਲ ਕਰਾਰੀ ਹਾਰ ਝੱਲਣੀ ਪਈ ਜਦਕਿ ਬ੍ਰਾਈਟਨ ਨੇ ਲੀਡਸ ਨੂੰ 2-0 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News