ਰੀਅਲ ਮੈਡ੍ਰਿਡ ਨੂੰ ਹਰਾ ਕੇ ਮਾਨਚੈਸਟਰ ਸਿਟੀ ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ 'ਚ

Saturday, Aug 08, 2020 - 08:52 PM (IST)

ਰੀਅਲ ਮੈਡ੍ਰਿਡ ਨੂੰ ਹਰਾ ਕੇ ਮਾਨਚੈਸਟਰ ਸਿਟੀ ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ 'ਚ

ਮਾਨਚੈਸਟਰ– ਮਾਨਚੈਸਟਰ ਸਿਟੀ ਨੇ ਰੀਅਲ ਮੈਡ੍ਰਿਡ ਦੀਆਂ ਗਲਤੀਆਂ ਦਾ ਫਾਇਦਾ ਚੁੱਕਦੇ ਹੋਏ ਫੁੱਟਬਾਲ ਮੈਚ ਵਿਚ 2-1 ਨਾਲ ਜਿੱਤ ਹਾਸਲ ਕੀਤੀ ਤੇ ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਮਾਨਚੈਸਟਰ ਸਿਟੀ ਦੇ ਖਿਡਾਰੀ ਰਿਕਾਰਡ 13 ਵਾਰ ਦੀ ਚੈਂਪੀਅਨ ਰੀਅਲ ਮੈਡ੍ਰਿਡ ਨੂੰ ਹਰਾ ਕੇ ਉਮੀਦ ਲਾਈ ਬੈਠੇ ਹਨ ਕਿ ਉਹ ਟੀਮ ਨੂੰ ਪਹਿਲਾ ਚੈਂਪੀਅਨਸ ਲੀਗ ਖਿਤਾਬ ਦਿਵਾ ਸਕਣਗੇ। ਹੁਣ ਮਾਨਚੈਸਟਰ ਸਿਟੀ ਦਾ ਸਾਹਮਣਾ ਲਿਓਨ ਨਾਲ ਹੋਵੇਗਾ।

PunjabKesari
ਟੀਮ ਨੇ ਫਰਵਰੀ ਵਿਚ ਸਪੈਨਿਸ਼ ਰਾਜਧਾਨੀ ਵਿਚ ਹੋਏ ਪਹਿਲੇ ਗੇੜ ਦੇ ਮੁਕਾਬਲੇ ਵਿਚ ਇਸੇ ਸਕੋਰ ਨਾਲ ਜਿੱਤ ਹਾਸਲ ਕੀਤੀ ਸੀ, ਜਿਸ ਨਾਲ ਉਸਦਾ ਕੁਲ ਸਕੋਰ 4-2 ਰਿਹਾ। ਰਹੀਮ ਸਟਰਲਿੰਗ ਤੇ ਗੈਬ੍ਰੀਏਲ ਜੀਸਸ ਨੇ ਰੀਅਲ ਮੈਡ੍ਰਿਡ ਦੇ ਡਿਫੈਂਸ ਦੀਆਂ ਖਾਮੀਆਂ ਦਾ ਫਾਇਦਾ ਚੁੱਕਦੇ ਹੋਏ ਕ੍ਰਮਵਾਰ 9ਵੇਂ ਤੇ 68ਵੇਂ ਮਿੰਟ ਵਿਚ ਗੋਲ ਕੀਤੇ। ਰੀਅਲ ਮੈਡ੍ਰਿਡ ਲਈ ਇਕਲੌਤਾ ਗੋਲ ਕਰੀਮ ਬੇਨਜੇਮਾ ਨੇ 28ਵੇਂ ਮਿੰਟ ਵਿਚ ਕੀਤਾ।


author

Gurdeep Singh

Content Editor

Related News