ਮੈਨਚੈਸਟਰ ਸਿਟੀ ਨੇ ਡੋਰਟਮੰਡ ਨੂੰ ਹਰਾਇਆ
Wednesday, Apr 07, 2021 - 12:29 PM (IST)
ਮੈਨਚੈਸਟਰ— ਫ਼ਿਲ ਫ਼ੋਡੇਨ ਦੇ ਗੋਲ ਦੀ ਬਦੌਲਤ ਮੈਨਚੈਸਟਰ ਸਿਟੀ ਨੇ ਚੈਂਪੀਅਨਸ ਲੀਗ ਫ਼ੁੱਟਬਾਲ ਟੂਰਨਾਮੈਂਟ ਦੇ ਕੁਆਰਰ ਫ਼ਾਈਨਲ ਮੁਕਾਬਲੇ ਦੇ ਪਹਿਲੇ ਪੜਾਅ ’ਚ ਮੰਗਲਵਾਰ ਨੂੰ ਇੱਥੇ ਬੋਰੂਸੀਆ ਡੋਰਟਮੰਡ ਨੂੰ 2-1 ਨਾਲ ਹਰਾਇਆ। ਫ਼ੋਡੇਨ ਨੇ 90ਵੇਂ ਮਿੰਟ ’ਚ ਗ਼ੋਲ ਦਾਗ ਕੇ ਮੈਨਚੈਸਟਰ ਸਿਟੀ ਦੀ ਪਹਿਲੇ ਪੜਾਅ ’ਚ ਜਿੱਤ ਯਕੀਨੀ ਬਣਾਈ। ਐਰਲਿੰਗ ਹਾਲਾਂਡ ਡੋਰਡਮੰਡ ਵੱਲੋਂ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕਰਨ ’ਚ ਅਸਫਲ ਰਹੇ। ਉਨ੍ਹਾਂ ਨੇ ਹਾਲਾਂਕਿ ਕਪਤਾਨ ਮਾਰਕੋ ਰੂਈਸ ਦੇ ਗੋਲ ’ਚ ਮਦਦ ਕੀਤੀ ਜਿਸ ਨਾਲ ਡੋਰਟਮੰਡ ਨੇ ਕੇਵਿਡ ਡਿ ਬਰੂਨ ਦੇ ਗੋਲ ਨਾਲ ਪਿਛੜਨ ਦੇ ਬਾਅਦ ਬਰਾਬਰੀ ਹਾਸਲ ਕੀਤੀ ਸੀ।