ਮਾਨਵ ਠੱਕਰ ਅੰਡਰ-18 ''ਚ ਵਿਸ਼ਵ ਦੇ ਨੰਬਰ ਦੋ ਬਣੇ

01/20/2018 1:25:28 PM

ਨਵੀਂ ਦਿੱਲੀ, (ਬਿਊਰੋ)— ਮਾਨਵ ਠੱਕਰ ਕੌਮਾਂਤਰੀ ਟੇਬਲ ਟੈਨਿਸ ਮਹਾਸੰਘ (ਆਈ.ਟੀ.ਟੀ.ਐੱਫ.) ਦੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਲੜਕਿਆਂ ਦੇ ਅੰਡਰ-18 ਵਰਗ ਦੇ ਮੁਤਾਬਕ ਦੂਜੇ ਨੰਬਰ 'ਤੇ ਪਹੁੰਚ ਗਏ ਹਨ ਜਦਕਿ ਦੀਆ ਚਿਤਾਲੇ ਲੜਕੀਆਂ ਦੇ ਅੰਡਰ-15 'ਚ ਪੰਜਵੇਂ ਸਥਾਨ 'ਤੇ ਕਾਬਜ ਹੋ ਗਈ ਹੈ।

ਇਕ ਬਿਆਨ ਮੁਤਾਬਕ ਠੱਕਰ ਨੇ 18 ਪਾਏਦਾਨ ਦੀ ਲੰਬੀ ਛਲਾਂਗ ਮਾਰੀ ਹੈ। ਉਹ ਇਸ ਤੋਂ ਇਲਾਵਾ ਲੜਕਿਆਂ ਦੀ ਅੰਡਰ-21 ਰੈਂਕਿੰਗ 'ਚ ਚੋਟੀ ਦੇ 15 'ਚ ਪਹੁੰਚ ਗਏ ਹਨ। ਹੋਰ ਖਿਡਾਰੀਆਂ 'ਚ ਹਾਲ ਹੀ 'ਚ ਜੂਨੀਅਰ ਚੈਂਪੀਅਨ ਪਾਇਸ ਜੈਨ 11ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਤੋਂ ਬਾਅਦ ਜੇਹੋ ਐੱਚ. 12ਵੇਂ ਸਥਾਨ 'ਤੇ ਹਨ।


Related News