ਭਾਰਤ ਹਾਕੀ ''ਚ ਲੈ ਕੇ ਆਵੇਗਾ ਤਗਮਾ : ਮਨਪ੍ਰੀਤ

Tuesday, Feb 27, 2018 - 09:37 PM (IST)

ਨਵੀਂ ਦਿੱਲੀ, (ਬਿਊਰੋ)— ਭਾਰਤੀ ਹਾਕੀ ਟੀਮ ਦੇ ਸਟਾਰ ਮਿਡਫੀਲਡਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਦੀ ਹਾਕੀ ਟੀਮ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾਉਣ ਦੇ ਕਾਬਲ ਹੈ। ਮਨਪ੍ਰੀਤ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਦੁਆਰਾ ਗਲਾਸਗੋ 'ਚ ਸੋਨ ਤਗਮਾ ਜਿੱਤਣ ਤੋਂ ਬਾਅਦ ਟੀਮ 'ਚ ਕਾਫੀ ਸੁਧਾਰ ਕੀਤਾ ਹੈ।  ਉਸ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਭਾਰਤੀ ਟੀਮ ਤਗਮਾ ਜ਼ਰੂਰ ਜਿੱਤੇਗੀ। ਇਸ 25 ਸਾਲਾਂ ਖਿਡਾਰੀ ਨੇ ਕਿਹਾ ਰਾਸ਼ਟਰਮੰਡਲ ਖੇਡਾਂ 'ਚ ਹਾਕੀ ਮੁਕਾਬਲੇ ਦਾ ਪੱਧਰ ਕਾਫੀ ਬਿਹਤਰ ਹੈ ਅਤੇ ਉਸ ਦੀ ਟੀਮ ਨੂੰ ਤਗਮਾ ਜਿੱਤਣ ਲਈ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਮਨਪ੍ਰੀਤ ਨੇ ਕਿਹਾ ਕਿ ਰਾਸ਼ਟਰਮੰਡਲ ਦੀਆਂ ਖੇਡਾਂ 'ਚ ਕਿਸੇ ਵੀ ਟੀਮ ਨੂੰ ਘਟ ਨਹੀਂ ਸਮਝਣਾ ਚਾਹੀਦਾ। ਇਸ 'ਚ ਕਈ ਵੱਡੇ ਪੱਧਰ ਦੀਆਂ ਟੀਮਾਂ ਵੀ ਸ਼ਾਮਲ ਹੋਣੀਆਂ ਹਨ। ਇਸ 'ਚ ਆਸਟ੍ਰੇਲੀਆ, ਗ੍ਰੇਟ ਬ੍ਰਿਟੇਨ, ਦੱਖਣ ਅਫਰੀਕਾ, ਪਾਕਿਸਤਾਨ ਅਤੇ ਹੋਰ ਵੀ ਕਈ ਟੀਮਾਂ ਸ਼ਾਮਲ ਹੋ ਰਹੀਆਂ ਹਨ। ਉਸ ਨੇ ਕਿਹਾ ਕਿ ਪਿਛਲੀ ਵਾਰ ਵੀ ਅਸੀਂ ਆਪਣਾ ਚੰਗਾ ਪ੍ਰਦਰਸ਼ਨ ਦਿਖਾਇਆ ਸੀ। ਪਰ ਅਸੀਂ ਆਸਟ੍ਰੇਲੀਆ ਤੋਂ ਹਾਰ ਗਏ ਸੀ। ਇਸ ਵਾਰ ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂਗੇ ਅਤੇ ਜ਼ਰੂਰ ਤਗਮਾ ਹਾਸਲ ਕਰਾਂਗੇ। ਉਸ ਨੇ ਕਿਹਾ ਕਿ ਭਾਰਤ ਨੇ ਚੋਟੀ ਦੀਆਂ ਟੀਮਾਂ ਨੂੰ ਹਰਾਇਆ ਸੀ ਅਤੇ ਹੁਣ ਵੀ ਭਾਰਤ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦਾ ਹੈ। 
1998 'ਚ ਹਾਕੀ ਨੂੰ ਰਾਸ਼ਟਰਮੰਡਲ ਖੇਡਾਂ 'ਚ ਸ਼ਾਮਲ ਕਰਨ ਪਿੱਛੇ ਆਸਟ੍ਰੇਲੀਆ ਨੇ ਸਾਰੇ ਸੋਨ ਤਗਮੇ ਜਿੱਤੇ ਸੀ। ਮਨਪ੍ਰੀਤ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਹੈ ਜਿਨ੍ਹਾਂ ਨੂੰ ਤਿੰਨ ਮਾਰਚ ਤਕ ਹੋਣ ਵਾਲੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਤੋਂ ਆਰਾਮ ਦਿੱਤਾ ਹੈ। ਉਹ 4 ਅਪ੍ਰੈਲ ਤੋਂ 15 ਅਪ੍ਰੈਲ ਦੌਰਾਨ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਹੋਣ ਵਾਲੀਆ ਰਾਸ਼ਟਰਮੰਡਲ ਖੇਡਾਂ ਦੀ ਅਗਵਾਈ ਕਰਨਗੇ।


Related News