8 ਗੇਂਦਾਂ 'ਚ 'ਮੈਨ ਆਫ ਦਾ ਮੈਚ', ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ
Monday, Mar 19, 2018 - 06:05 PM (IST)
ਨਵੀਂ ਦਿੱਲੀ (ਬਿਊਰੋ)— ਐਤਵਾਰ ਦੀ ਰਾਤ ਦਿਨੇਸ਼ ਕਾਰਤਿਕ ਲਈ ਬੇਹਦ ਖਾਸ ਰਹੀ। ਉਸ ਨੇ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ 8 ਗੇਂਦਾਂ 29 ਦੌੜਾਂ (6, 4, 6, 0, 2, 4, 1, 6) ਦੀ ਅਜਿਹੀ ਧਮਾਕੇਦਾਰ ਪਾਰੀ ਖੇਡੀ ਕਿ ਬੰਗਲਾਦੇਸ਼ ਦਾ ਨਿਡਾਸ ਟਰਾਫੀ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਕਾਰਤਿਕ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਟਰਾਫੀ ਦਿਵਾ ਦਿੱਤੀ ਅਤੇ ਮੈਨ ਆਫ ਦਾ ਮੈਚ ਬਣ ਗਏ।
8 ਗੇਂਦਾਂ 'ਚ ਮੈਨ ਆਫ ਦਾ ਮੈਚ
ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਘਟ ਗੇਂਦਾਂ ਖੇਡ ਕੇ ਮੈਨ ਆਫ ਦਾ ਮੈਚ ਹਾਸਲ ਕਰਨ ਦੀ ਗਲ ਕਰੀਏ, ਤਾਂ ਕਾਰਤਿਕ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। 2014 'ਚ ਦੱਖਣੀ ਅਫਰੀਕਾ ਖਿਲਾਫ ਆਸਟਰੇਲੀਆ ਦੇ ਬ੍ਰੈਡ ਹਾਜ ਵੀ 8 ਗੇਂਦਾਂ ਖੇਡ ਕੇ ਮੈਨ ਆਫ ਦਾ ਮੈਚ ਬਣੇ ਸਨ। ਉਸ ਸਮੇਂ ਹਾਜ ਨੇ ਅਜੇਤੂ 21 ਦੌੜਾਂ ਬਣਾਈਆਂ ਸਨ।
1) ਦਿਨੇਸ਼ ਕਾਰਤਿਕ, ਭਾਰਤ, 8 ਗੇਂਦਾਂ (29 ਦੌੜਾਂ) ਵਿਰੁਧ ਬੰਗਲਾਦੇਸ਼, 2018, ਸਟ੍ਰਾਈਕ ਰੇਟ 362.52
2) ਬ੍ਰੈਡ ਹਾਜ, ਆਸਟ੍ਰੇਲੀਆ, 8 ਗੇਂਦਾਂ (21 ਦੌੜਾਂ) ਵਿਰੁਧ ਦੱ ਅਫਰੀਕਾ, 2014, ਸਟ੍ਰਾਈਕ ਰੇਟ 262.50
ਦਿਲਚਸਪ ਤੱਤ
ਦਿਨੇਸ਼ ਕਾਰਤਿਕ ਆਪਣੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ 'ਚ ਮੈਨ ਆਫ ਦਾ ਮੈਚ ਰਹੇ ਸਨ ਅਤੇ 12 ਸਾਲ ਬਾਅਦ 19ਵੇਂ ਮੈਚ 'ਚ ਐਤਵਾਰ ਨੂੰ ਮੈਨ ਆਫ ਦਾ ਮੈਚ ਬਣੇ ਹਨ। 2006 'ਚ ਕਾਰਤਿਕ ਨੇ ਜਿਸ ਮੈਚ 'ਚ ਡੈਬਿਊ ਕੀਤਾ ਸੀ, ਉਹ ਭਾਰਤ ਦਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦਾ ਪਹਿਲਾ ਮੈਚ ਸੀ। ਦੱਖਣੀ ਅਫਰੀਕਾ ਦੇ ਖਿਲਾਫ ਉਸ ਮੈਚ 'ਚ ਵਿਕਟਕੀਪਰ ਧੋਨੀ 0 'ਤੇ ਆਊਟ ਹੋ ਗਏ ਸਨ ਅਤੇ ਕਾਰਤਿਕ ਅਜੇਤੂ 31 ਦੌੜਾਂ ਬਣਾ ਕੇ ਮੈਨ ਆਫ ਦਾ ਮੈਚ ਰਹੇ ਸੀ। ਭਾਰਤ ਨੇ ਇਹ ਮੁਕਾਬਲਾ 6 ਵਿਕਟਾਂ ਨਾਲ ਜਿੱਤਿਆ ਸੀ।
