ਐਥਲੈਟਿਕਸ ''ਚ ਤਮਗਾ ਜਿੱਤਣ ''ਤੇ ਲਗੀਆਂ ਹਨ 102 ਸਾਲਾ ਮਨ ਕੌਰ ਦੀਆਂ ਨਿਗਾਹਾਂ

Sunday, Sep 23, 2018 - 04:23 PM (IST)

ਐਥਲੈਟਿਕਸ ''ਚ ਤਮਗਾ ਜਿੱਤਣ ''ਤੇ ਲਗੀਆਂ ਹਨ 102 ਸਾਲਾ ਮਨ ਕੌਰ ਦੀਆਂ ਨਿਗਾਹਾਂ

ਨਵੀਂ ਦਿੱਲੀ— ਭਾਰਤ ਦੀ 102 ਸਾਲਾਂ ਦੀ ਮਹਿਲਾ ਐਥਲੀਟ ਮਨ ਕੌਰ ਨੇ ਇਸ ਮਹੀਨੇ 'ਚ ਸਪੇਨ 'ਚ ਸ਼ੁਰੂ ਹੋਈ ਵਿਸ਼ਵ ਮਾਸਟਰਸ 'ਚ ਟਰੈਕ ਅਤੇ ਐਂਡ ਫੀਲਡ 'ਚ ਸੋਨ ਤਮਗਾ ਜਿੱਤਿਆ ਸੀ ਅਤੇ ਕਦੀ ਨਾ ਹਾਰ ਮੰਨਣ ਵਾਲੇ ਜਜ਼ਬੇ ਨਾਲ ਭਰੀ ਇਹ ਖਿਡਾਰਨ ਹੁਣ ਅਗਲੀ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈ ਕੇ ਤਮਗਾ ਹਾਸਲ ਕਰਨ ਲਈ ਬੇਤਾਬ ਹੈ। ਉਨ੍ਹਾਂ ਪਟਿਆਲਾ ਤੋਂ ਪੱਤਰਕਾਰਾਂ ਨੂੰ ਕਿਹਾ, ''ਮੈਂ ਹੋਰ ਤਮਗਾ ਜਿੱਤਣਾ ਚਾਹੁੰਦੀ ਹਾਂ। ਜਿੱਤਣ ਦੇ ਬਾਅਦ ਮੈਨੂੰ ਕਾਫੀ ਖੁਸ਼ੀ ਹੁੰਦੀ ਹੈ। ਸਰਕਾਰ ਨੇ ਮੈਨੂੰ ਕੁਝ ਨਹੀਂ ਦਿੱਤਾ ਪਰ ਇਹ ਮਾਇਨੇ ਨਹੀਂ ਰਖਦਾ ਕਿਉਂਕਿ ਮੈਂ ਸਿਰਫ ਦੌੜਨਾ ਚਾਹੁੰਦੀ ਹਾਂ ਅਤੇ ਦੌੜਨ ਨਾਲ ਮੈਨੂੰ ਖੁਸ਼ੀ ਹੈ।'' 

ਮਨ ਕੌਰ ਇਸ ਮਹੀਨੇ ਦੇ ਸ਼ੁਰੂ 'ਚ ਸਪੇਨ ਦੇ ਮਲਾਗਾ 'ਚ ਹੋਈ ਵਿਸ਼ਵ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ਦੀ 200 ਮੀਟਰ ਤੋਂ 104 ਸਾਲ ਦੇ ਉਮਰ ਗਰੁੱਪ 'ਚ ਇਕਮਾਤਰ ਖਿਡਾਰਨ ਸੀ। ਉਸ ਨੇ ਉੱਥੇ ਜੈਵਲਿਨ ਥ੍ਰੋਅ ਮੁਕਾਬਲੇ 'ਚ ਵੀ ਸੋਨ ਤਮਗਾ ਜਿੱਤਿਆ ਸੀ। ਉਹ ਇਸ ਉਮਰ ਵਰਗ ਦੇ ਮੁਕਾਬਲੇ 'ਚ ਇਕਮਾਤਰ ਖਿਡਾਰਨ ਸੀ ਪਰ ਉਸ ਦੇ ਪ੍ਰਸ਼ੰਸਕਾਂ ਨੇ ਉਸ ਦੀ ਜਿੱਤ ਦਾ ਜਸ਼ਨ ਮਨਾਇਆ ਜਿਸ ਨੇ 102 ਸਾਲ ਦੀ ਉਮਰ 'ਚ 200 ਮੀਟਰ ਦੀ ਰੇਸ 'ਚ ਹਿੱੱਸਾ ਲਿਆ ਅਤੇ ਜੈਵਲਿਨ ਥ੍ਰੋਅ 'ਚ ਹਿੱਸਾ ਲਿਆ। 

ਹੁਣ ਉਹ ਅਗਲੇ ਸਾਲ ਮਾਰਚ 'ਚ ਪੋਲੈਂਡ 'ਚ ਹੋਣ ਵਾਲੀ ਵਿਸ਼ਵ ਮਾਸਟਰਸ ਐਥਲੈਟਿਕਸ ਇੰਡੋਰ ਚੈਂਪੀਅਨਸ਼ਿਪ ਦੇ ਲਈ ਟ੍ਰੇਨਿੰਗ ਕਰਨ 'ਚ ਲੱਗੀ ਹੋਈ ਹੈ ਜਿਸ 'ਚ ਉਸ ਦਾ ਟੀਚਾ 60 ਮੀਟਰ ਅਤੇ 200 ਮੀਟਰ ਰੇਸ 'ਚ ਹਿੱਸਾ ਲੈਣਾ ਹੈ। ਉਸ ਨੇ 93 ਸਾਲ ਦੀ ਉਮਰ 'ਚ ਦੌੜਨਾ ਸ਼ੁਰੂ ਕੀਤਾ ਸੀ ਅਤੇ ਪਿਛਲੇ ਸਾਲ ਨਿਊਜ਼ੀਲੈਂਡ ਦੇ ਆਕਲੈਂਡ 'ਚ ਵਿਸ਼ਵ ਮਾਸਟਰਸ ਖੇਡਾਂ 'ਚ 100 ਮੀਟਰ ਸਪ੍ਰਿੰਟ 'ਚ ਤਮਗਾ ਜਿੱਤਣ ਦੇ ਬਾਅਦ ਸੁਰਖੀਆਂ 'ਚ ਆਈ।


Related News