ਮੋਮੋਟਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵਤਨ ਪਰਤਿਆ

Thursday, Jan 16, 2020 - 01:48 AM (IST)

ਮੋਮੋਟਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵਤਨ ਪਰਤਿਆ

ਟੋਕੀਓ— ਚੋਟੀ ਦੇ ਬੈਡਮਿੰਟਨ ਖਿਡਾਰੀ ਕੇਂਟੋ ਮੋਟੋਟਾ ਨੂੰ ਬੁੱਧਵਾਰ ਨੂੰ ਮਲੇਸ਼ੀਆ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਹ ਆਪਣੇ ਦੇਸ਼ ਜਾਪਾਨ ਪਹੁੰਚ ਗਿਆ। 2 ਦਿਨ ਪਹਿਲਾਂ ਮਲੇਸ਼ੀਆ ਵਿਚ ਇਕ ਸੜਕ ਹਾਦਸੇ ਵਿਚ ਉਸ ਦੇ ਡਰਾਈਵਰ ਦੀ ਮੌਤ ਹੋ ਗਈ ਸੀ ਅਤੇ ਉਹ ਜ਼ਖਮੀ ਹੋ ਗਿਆ ਸੀ। ਉਸ ਦੇ ਚਿਹਰੇ ਅਤੇ ਸਰੀਰ 'ਤੇ ਸੱਟਾਂ ਲੱਗੀਆਂ ਸਨ। ਇਹ ਦੁਰਘਟਨਾ ਉਸ ਸਮੇਂ ਹੋਈ ਜਦੋ ਸੋਮਵਾਰ ਨੂੰ ਸਵੇਰੇ ਕੁਆਲਾਂਲਪੁਰ ਅੰਤਤਰਾਸ਼ਟਰੀ ਹਵਾਈ ਅੱਡੇ ਵੱਲ ਜਾਂਦੇ ਹੋਏ ਉਸਦੀ ਕਾਰ ਦੁਰਘਟਨਾਗ੍ਰਸਤ ਹੋ ਗਈ ਸੀ।


author

Gurdeep Singh

Content Editor

Related News