ਮੋਮੋਤਾ ਤੇ ਜੂ ਯਿੰਗ ਨੇ ਜਿੱਤਿਆ ਡੈਨਮਾਰਕ ਓਪਨ ਖਿਤਾਬ

Monday, Oct 21, 2019 - 08:17 PM (IST)

ਮੋਮੋਤਾ ਤੇ ਜੂ ਯਿੰਗ ਨੇ ਜਿੱਤਿਆ ਡੈਨਮਾਰਕ ਓਪਨ ਖਿਤਾਬ

ਨਵੀਂ ਦਿੱਲੀ— ਵਿਸ਼ਵ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਤੇ ਚੌਥੀ ਸੀਡ ਤਾਈਪੇ ਦੀ ਤਾਈ ਜੂ ਯਿੰਗ ਨੇ ਐਤਵਾਰ ਨੂੰ ਡੈਨਮਾਰਕ ਓਪਨ 'ਚ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਸਿੰਗਲ ਖਿਤਾਬ ਜਿੱਤ ਲਏ। ਟਾਪ ਸੀਡ ਮੋਮੋਤਾ ਨੇ ਪੰਜਵੀਂ ਸੀਡ ਚੀਨ ਦੇ ਚੇਨ ਲੋਂਗ ਨੂੰ 44 ਮਿੰਟ 'ਚ 21-14, 21-12 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਮਹਿਲਾ ਵਰਗ 'ਚ ਸਾਬਕਾ ਨੰਬਰ ਇਕ ਜੂ ਯਿੰਗ ਨੇ ਤੀਜੀ ਸੀਡ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 40 ਮਿੰਟ 'ਚ 21-17, 21-14 ਨਾਲ ਹਰਾ ਕੇ ਜਾਪਾਨ ਨੂੰ ਡਬਲ ਬਣਾਉਣ ਤੋਂ ਰੋਕ ਦਿੱਤਾ। ਇੰਡੋਨੇਸ਼ੀਆ ਨੇ ਮਿਕਸਡ ਡਬਲਜ਼ ਤੇ ਪੁਰਸ਼ ਦੇ ਖਿਤਾਬ ਜਿੱਤੇ ਜਦਕਿ ਕੋਰੀਆ ਨੇ ਮਹਿਲਾ ਡਬਲਜ਼ ਦਾ ਖਿਤਾਬ ਜਿੱਤਿਆ।


author

Gurdeep Singh

Content Editor

Related News