ਮਾਲਵਿਕਾ ਨੇ ਚੀਨ ਓਪਨ ’ਚ ਪੈਰਿਸ ਓਲੰਪਿਕ ਤਮਗਾ ਜੇਤੂ ਤੁਨਜੁੰਗ ਨੂੰ ਹਰਾਇਆ

Thursday, Sep 19, 2024 - 01:47 PM (IST)

ਮਾਲਵਿਕਾ ਨੇ ਚੀਨ ਓਪਨ ’ਚ ਪੈਰਿਸ ਓਲੰਪਿਕ ਤਮਗਾ ਜੇਤੂ ਤੁਨਜੁੰਗ ਨੂੰ ਹਰਾਇਆ

ਚਾਂਗਝੂ (ਚੀਨ), (ਭਾਸ਼ਾ)– ਭਾਰਤ ਦੀ ਮਾਲਵਿਕਾ ਬੰਸੋਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਚੀਨ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿਚ ਪੈਰਿਸ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਗ੍ਰੇਗੋਰੀਆ ਮਾਰਸਿਕਾ ਤੁਨਜੁੰਗ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ। ਦੁਨੀਆ ਦੀ 43ਵੇਂ ਨੰਬਰ ਦੀ ਖਿਡਾਰਨ ਨੇ ਇੰਡੋਨੇਸ਼ੀਆ ਦੀ ਦੁਨੀਆ ਦੀ 7ਵੇਂ ਨੰਬਰ ਦੀ ਖਿਡਾਰਨ ਤੁਨਜੁੰਗ ਨੂੰ 46 ਮਿੰਟ ਵਿਚ 26-24, 21-19 ਨਾਲ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਉਹ ਇਸ ਟੂਰਨਾਮੈਂਟ ਵਿਚ ਇਕਲੌਤੀ ਭਾਰਤੀ ਬਚੀ ਹੈ।


author

Tarsem Singh

Content Editor

Related News