ਮਾਲੋਰਕਾ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਬਾਤਿਸਤਾ ਆਗੁਟ ਤੋਂ ਹਾਰੇ ਮੇਦਵੇਦੇਵ

06/24/2022 3:35:29 PM

ਪਾਲਮਾ- ਵਿਸ਼ਵ ਦੇ ਨੰਬਰ ਇਕ ਖਿਡਾਰੀ ਦਾਨਿਲ ਮੇਦਵੇਦੇਵ ਮਾਲੋਰਕਾ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਰਾਬਰਟੋ ਬਾਤਿਸਤਾ ਆਗੁਟ ਤੋਂ ਸਿੱਧੇ ਸੈੱਟਾਂ 'ਚ ਬਾਹਰ ਹੋ ਗਏ ਜਿਸ ਨਾਲ ਉਨ੍ਹਾਂ ਦਾ ਇਸ ਸੈਸ਼ਨ 'ਚ ਘਾਹ ਵਾਲੇ ਕੋਰਟ 'ਤੇ ਖ਼ਿਤਾਬ ਜਿੱਤ ਦਾ ਸੁਫ਼ਨਾ ਟੁੱਟ ਗਿਆ। ਵਿਸ਼ਵ 'ਚ 20ਵੀਂ ਰੈਂਕਿੰਗ ਦੇ ਬਾਤਿਸਤਾ ਆਗੁਟ ਨੇ ਮੇਦਵੇਦੇਵ ਨੂੰ 6-3, 6-2 ਨਾਲ ਹਰਾਇਆ।

ਰੂਸ ਦੇ ਖਿਡਾਰੀਆਂ 'ਤੇ ਪਾਬੰਦੀ ਦੇ ਕਾਰਨ ਮੇਦਵੇਦੇਵ ਵਿੰਬਲਡਨ 'ਚ ਨਹੀਂ ਖੇਡ ਸਕਣਗੇ। ਸਪੇਨ ਦੇ ਬਾਤਿਸਤਾ ਆਗੁਟ ਦੀ ਵਿਸ਼ਵ 'ਚ ਨੰਬਰ ਇਕ ਖਿਡਾਰੀ ਦੇ ਖ਼ਿਲਾਫ਼ ਇਹ ਚੌਥੀ ਜਿੱਤ ਹੈ। ਉਨ੍ਹਾਂ ਨੇ ਪਿਛਲੀਆਂ ਤਿੰਨ ਜਿੱਤਾਂ ਨੋਵਾਕ ਜੋਕੋਵਿਚ ਦੇ ਖ਼ਿਲਾਫ਼ ਦਰਜ ਕੀਤੀਆਂ ਸਨ । ਬਾਤਿਸਤਾ ਆਗੁਟ ਸੈਮੀਫਾਈਨਲ 'ਚ 303ਵੀਂ ਰੈਂਕਿੰਗ ਦੇ ਸਵਿਸ ਕੁਆਲੀਫਾਇਰ ਐਂਟੋਨੀ ਬਲੇਅਰ ਨਾਲ ਭਿੜਨਗੇ, ਜਿਨ੍ਹਾਂ ਨੇ ਨੀਦਰਲੈਂਡ ਦੇ ਟਾਲੋਨ ਗ੍ਰਿਕਸਪੁਰ ਨੂੰ 5-7, 7-6 (5), 6-2 ਨਾਲ ਹਰਾਇਆ। 

ਦੂਜਾ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਾਸ ਨੇ ਇਕ ਹੋਰ ਮੈਚ 'ਚ ਅਮਰੀਕਾ ਦੇ ਮਾਰਕੋਸ ਗਿਰੋਨ ਨੂੰ ਢਾਈ ਘੰਟੇ ਤੋਂ ਵੱਧ ਸਮੇਂ 'ਚ 7-6, (5), 4-6, 6-3 ਨਾਲ ਹਰਾਇਆ। ਯੂਨਾਨ ਦੇ ਇਸ ਖਿਡਾਰੀ ਦਾ ਸਾਹਮਣਾ ਹੁਣ ਫਰਾਂਸ ਦੇ ਬੇਂਜਾਮਿਨ ਬੋਨਜ਼ੀ ਨਾਲ ਹੋਵੇਗਾ, ਜਿਨ੍ਹਾਂ ਦੇ ਜਰਮਨੀ ਦੇ ਡੇਨੀਅਲ ਅਲਤਮੇਅਰ ਨੂੰ 6-3, 6-4 ਨਾਲ ਹਰਾਇਆ। 


Tarsem Singh

Content Editor

Related News