ਮਲਿੰਗਾ ਆਪਣੇ ਆਖਰੀ ਵਨ-ਡੇ 'ਚ ਤੋੜ ਸਕਦੇ ਹਨ ਮਹਾਨ ਖਿਡਾਰੀ ਕੁੰਬਲੇ ਦਾ ਵੱਡਾ ਰਿਕਾਰਡ

Thursday, Jul 25, 2019 - 02:22 PM (IST)

ਮਲਿੰਗਾ ਆਪਣੇ ਆਖਰੀ ਵਨ-ਡੇ 'ਚ ਤੋੜ ਸਕਦੇ ਹਨ ਮਹਾਨ ਖਿਡਾਰੀ ਕੁੰਬਲੇ ਦਾ ਵੱਡਾ ਰਿਕਾਰਡ

ਸਪੋਰਟਸ ਡੈਸਕ— ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਬੰਗਲਾਦੇਸ਼ ਖਿਲਾਫ ਸ਼ੁੱਕਰਵਾਰ (26 ਜੁਲਾਈ) ਨੂੰ ਸ਼੍ਰੀਲੰਕਾ ਕ੍ਰਿਕਟ ਟੀਮ ਆਪਣਾ ਪਹਿਲਾ ਵਨ-ਡੇ ਮੈਚ ਖੇਡਣ ਉਤਰੇਗੀ। ਟੀਮ ਦੇ ਦਿੱਗਜ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦਾ ਇਹ ਆਖਰੀ ਵਨ-ਡੇ ਮੈਚ ਹੋਵੇਗਾ। ਇਸ ਮੈਚ ਤੋਂ ਬਾਅਦ ਉਹ ਇਸ ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ। 

ਮਲਿੰਗਾ ਦੇ ਕੋਲ ਆਪਣੇ ਇਸ ਆਖਰੀ ਮੈਚ 'ਚ ਵੱਡਾ ਰਿਕਾਰਡ ਆਪਣੇ ਨਾਂ ਕਰਨ ਦਾ ਮੌਕਾ ਹੋਵੇਗਾ। ਇਸ ਮੈਚ 'ਚ ਜੇਕਰ ਉਹ ਤਿੰਨ ਵਿਕਟਾਂ ਹਾਸਲ ਕਰ ਲੈਂਦੇ ਹਨ ਤਾਂ ਵਨ-ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਨੌਂਵੇ ਨੰਬਰ 'ਤੇ ਆ ਜਾਣਗੇ। ਇਸ ਮਾਮਲੇ 'ਚ ਉਹ ਭਾਰਤ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਦਾ ਰਿਕਾਰਡ ਤੋੜ ਦੇਣਗੇ।PunjabKesari
ਕੁੰਬਲੇ ਨੇ ਆਪਣੇ ਵਨ-ਡੇ ਕਰੀਅਰ 'ਚ 271 ਮੈਚਾਂ ਦੀ 265 ਪਾਰੀਆਂ 'ਚ 337 ਵਿਕਟਾਂ ਹਾਸਲ ਕਰ ਚੁੱਕੇ ਹਨ। ਉਥੇ ਹੀ ਮਲਿੰਗਾ ਨੇ ਹੁਣ ਤੱਕ 225 ਮੈਚਾਂ ਦੀ 219 ਪਾਰੀਆਂ 'ਚ 335 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ। ਕੁੰਬਲੇ ਵਲੋਂ ਅੱਗੇ ਨਿਕਲਣ ਲਈ ਉਨ੍ਹਾਂ ਨੂੰ ਸਿਰਫ ਤਿੰਨ ਵਿਕਟਾਂ ਦੀ ਦਰਕਾਰ ਹੈ।


Related News