ਇਸ ਗੇਂਦਬਾਜ਼ ਨੇ 8 ਦੌੜਾਂ ਦੇ ਕੇ ਲਈਆਂ 7 ਵਿਕਟਾਂ, ਪੂਰੀ ਟੀਮ 23 ਦੌੜਾਂ 'ਤੇ ਆਲਆਊਟ, ਬਣਾਇਆ ਨਵਾਂ ਰਿਕਾਰਡ
Thursday, Jul 27, 2023 - 12:48 PM (IST)
ਕੁਆਲਾਲੰਪੁਰ (ਭਾਸ਼ਾ)- ਮਲੇਸ਼ੀਆ ਦੇ ਤੇਜ਼ ਗੇਂਦਬਾਜ਼ ਸਿਆਜਰੁਲ ਇਦਰਸ ਨੇ ਟੀ-20 ਵਿਸ਼ਵ ਕੱਪ ਏਸ਼ੀਆ ਬੀ ਕੁਆਲੀਫਾਇਰ ਵਿੱਚ 7 ਵਿਕਟਾਂ ਲੈ ਕੇ ਕੌਮਾਂਤਰੀ ਪੁਰਸ਼ ਕ੍ਰਿਕਟ ਵਿੱਚ ਟੀ-20 ਗੇਂਦਬਾਜ਼ੀ ਦਾ ਨਵਾਂ ਰਿਕਾਰਡ ਕਾਇਮ ਕੀਤਾ। ਇਦਰਸ ਨੇ 8 ਦੌੜਾਂ ਦੇ ਕੇ 7 ਵਿਕਟਾਂ ਲਈਆਂ, ਜਿਸ ਨਾਲ ਮਲੇਸ਼ੀਆ ਨੇ ਚੀਨ ਨੂੰ 8 ਵਿਕਟਾਂ ਨਾਲ ਹਰਾਇਆ। ਇਦਰਸ ਨੇ ਸਾਰੀਆਂ ਵਿਕਟਾਂ ਝਟਕਾਈਆਂ। ਹੁਣ ਤੱਕ 22 ਟੀ20 ਮੈਚ ਖੇਡ ਚੁੱਕੇ 32 ਸਾਲਾ ਇਦਰਸ ਨੇ ਨਾਈਜੀਰੀਆ ਦੇ ਪੀਟਰ ਓਹੋ ਦਾ ਰਿਕਾਰਡ ਤੋੜ ਦਿੱਤਾ, ਜਿਸ ਨੇ 2021 ਵਿੱਚ ਸੀਏਰਾ ਲਿਓਨ ਵਿਰੁੱਧ 5 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ: ਜਲੰਧਰ ਦੀ ਰੇਜਨਪ੍ਰੀਤ ਕੌਰ ਨੇ ਰਚਿਆ ਇਤਿਹਾਸ, 12 ਸਾਲ ਦੀ ਉਮਰ 'ਚ ਹਾਸਲ ਕੀਤੀ ਵੱਡੀ ਪ੍ਰਾਪਤੀ
ਆਈ.ਸੀ.ਸੀ. ਦੇ ਫੁੱਲ-ਟਾਈਮ ਮੈਂਬਰਾਂ ਵਿੱਚ, ਭਾਰਤ ਦੇ ਦੀਪਕ ਚਾਹਰ ਦੇ ਨਾਮ ਟੀ20 ਵਿਚ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਹੈ, ਜਿਸ ਨੇ ਬੰਗਲਾਦੇਸ਼ ਵਿਰੁੱਧ 2019 ਵਿੱਚ 7 ਦੌੜਾਂ ਦੇ ਕੇ 6 ਵਿਕਟਾਂ ਲਈਆ ਸਨ। ਕੁਲ ਮਿਲਾ ਕੇ, ਉਹ ਦਿਨੇਸ਼ ਨਾਕਰਾਨੀ ਦੇ ਨਾਲ ਇਸ ਸੂਚੀ ਵਿੱਚ ਸਾਂਝੇ ਤੀਜੇ ਨੰਬਰ 'ਤੇ ਹੈ, ਜਿਸ ਨੇ 2021 ਵਿੱਚ ਯੂਗਾਂਡਾ ਦੇ ਖਿਲਾਫ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਨੀਦਰਲੈਂਡ ਦੀ ਫਰੈਡਰਿਕ ਓਵਰਡਿਜਕ ਨੇ ਨਾਮ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ਵਿੱਚ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਬਣਾਇਆ ਹੈ, ਜਿਸ ਨੇ 2021 ਵਿੱਚ ਫਰਾਂਸ ਦੇ ਖਿਲਾਫ 3 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ: ਪਾਕਿ 'ਚ 10 ਸਾਲਾ ਹਿੰਦੂ ਬੱਚੀ ਦਾ ਜਬਰ-ਜ਼ਿਨਾਹ ਮਗਰੋਂ ਕਤਲ, ਲਾਸ਼ ਨੂੰ ਕਬਰਿਸਤਾਨ ’ਚ ਸੁੱਟਿਆ
ਪੁਰਸ਼ਾਂ ਦੇ ਟੀ-20 ਕ੍ਰਿਕਟ ਵਿੱਚ, 12 ਗੇਂਦਬਾਜ਼ਾਂ ਨੇ ਇੱਕ ਮੈਚ ਵਿੱਚ 6 ਜਾਂ ਵੱਧ ਵਿਕਟਾਂ ਲਈਆਂ ਹਨ, ਜਿਨ੍ਹਾਂ ਵਿੱਚ ਚਾਹਰ, ਭਾਰਤ ਦੇ ਯੁਜਵੇਂਦਰ ਚਾਹਲ, ਆਸਟਰੇਲੀਆ ਦੇ ਐਸ਼ਟਨ ਏਗਰ ਅਤੇ ਸ਼੍ਰੀਲੰਕਾ ਦੇ ਅਜੰਤਾ ਮੈਂਡਿਸ ਸ਼ਾਮਲ ਹਨ। ਪਹਿਲਾਂ ਬੱਲੇਬਾਜ਼ੀ ਕਰ ਰਹੀ ਚੀਨ ਦੀ ਟੀਮ 11.2 ਓਵਰਾਂ 'ਚ 23 ਦੌੜਾਂ 'ਤੇ ਆਊਟ ਹੋ ਗਈ। ਉਸ ਦਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕਿਆ। ਵੇਈ ਗੁਓ ਲੇਈ ਨੇ ਸਭ ਤੋਂ ਵੱਧ 7 ਦੌੜਾਂ ਬਣਾਈਆਂ। ਮਲੇਸ਼ੀਆ ਨੇ 4.5 ਓਵਰਾਂ 'ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ ਨਵੰਬਰ ਵਿੱਚ ਨੇਪਾਲ ਵਿੱਚ ਹੋਣ ਵਾਲੇ ਏਸ਼ੀਆ ਖੇਤਰੀ ਫਾਈਨਲ ਵਿੱਚ ਪ੍ਰਵੇਸ਼ ਮਿਲੇਗਾ, ਜਿਸ ਵਿਚੋਂ ਚੋਟੀ ਦੀਆਂ 2 ਟੀਮਾਂ 2024 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਖੇਡਣਗੀਆਂ।
ਇਹ ਵੀ ਪੜ੍ਹੋ: ਭਾਰਤ ਦੇ ਫ਼ੈਸਲੇ ਨੇ ਅਮਰੀਕਾ 'ਚ ਮਚਾਈ ਤੜਥੱਲੀ, ਲੱਗੇ ਨੋਟਿਸ- 'ਇਕ ਪਰਿਵਾਰ ਨੂੰ ਮਿਲਣਗੇ ਇਕ ਥੈਲੀ ਚੌਲ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।