ਮਲੇਸ਼ੀਆ ਸੈਮੀਫਾਈਨਲ ''ਚ, ਪਾਕਿਸਤਾਨ ਵੀ ਜਿੱਤਿਆ
Wednesday, Oct 24, 2018 - 09:52 AM (IST)

ਮਸਕਟ— ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 4-2 ਨਾਲ ਹਰਾ ਕੇ ਹੀਰੋ ਏਸ਼ੀਅਨ ਚੈਂਪੀਅਨਸ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਦਕਿ ਪਾਕਿਸਤਾਨ ਨੇ ਅਲੀਮ ਬਿਲਾਲ ਦੀ ਸ਼ਾਨਦਾਰ ਹੈਟ੍ਰਿਕ ਦੇ ਦਮ 'ਤੇ ਮੇਜ਼ਬਾਨ ਓਮਾਨ ਨੂੰ 8-1 ਨਾਲ ਹਰਾਇਆ।
ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਮਲੇਸ਼ੀਆ ਦੇ ਹੁਣ 9 ਅੰਕ ਹੋ ਗਏ ਹਨ ਅਤੇ ਉਸ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਵਿਚਾਲੇ ਪਾਕਿਸਤਾਨ ਦੇ ਬਿਲਾਲ ਦੀ ਹੈਟ੍ਰਿਕ ਨਾਲ ਓਮਾਨ ਨੂੰ 8-1 ਨਾਲ ਹਰਾ ਦਿੱਤਾ। ਬਿਲਾਲ ਨੇ 13ਵੇਂ, 18ਵੇਂ ਅਤੇ 39ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕੀਤੇ। ਪਾਕਿਸਤਾਨ ਦੀ ਤਿੰਨ ਮੈਚਾਂ 'ਚ ਇਹ ਦੂਜੀ ਜਿੱਤ ਹੈ।