ਸ਼੍ਰੀਲੰਕਾ ''ਚ ਹੀ ਹੋਵੇਗਾ ਮਹਿਲਾ ਚੈਂਪੀਅਨਜ਼ ਟਰਾਫ਼ੀ ਦਾ ਆਯੋਜਨ ! SLC ਨੂੰ ਪੂਰੀ ਉਮੀਦ

Tuesday, Sep 01, 2026 - 02:24 PM (IST)

ਸ਼੍ਰੀਲੰਕਾ ''ਚ ਹੀ ਹੋਵੇਗਾ ਮਹਿਲਾ ਚੈਂਪੀਅਨਜ਼ ਟਰਾਫ਼ੀ ਦਾ ਆਯੋਜਨ ! SLC ਨੂੰ ਪੂਰੀ ਉਮੀਦ

ਸਪੋਰਟਸ ਡੈਸਕ- ਸ਼੍ਰੀਲੰਕਾ ਦੇ ਅੰਤ੍ਰਿਮ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਉਹ ਖੇਡ ਪ੍ਰਸ਼ਾਸਨ ’ਚ ਸਰਕਾਰੀ ਦਖਲਅੰਦਾਜ਼ੀ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਵਿਚਾਲੇ ਅਗਲੇ ਸਾਲ ਹੋਣ ਵਾਲੀ ਪਹਿਲੀ ਮਹਿਲਾ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਦੇਸ਼ ’ਚ ਬਰਕਰਾਰ ਰੱਖਣ ਲਈ ਸ਼ੁਰੂਆਤ ਤੋਂ ਹੀ ਸੁਧਾਰਵਾਦੀ ਕਦਮ ਚੁੱਕੇਗਾ। 

ਦੇਸ਼ ਦੇ ਖੇਡ ਮੰਤਰੀ ਵੱਲੋਂ ਨਿਯੁਕਤ ਅੰਤ੍ਰਿਮ ਕਮੇਟੀ ਦੇ ਪ੍ਰਧਾਨ ਐਰਨ ਵਿਕਰਮਰਤਨੇ ਨੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਸ਼੍ਰੀਲੰਕਾ ਕ੍ਰਿਕਟ (ਐੱਸ.ਐੱਲ.ਸੀ.) ਦੇ ਪ੍ਰਸ਼ਾਸਨ ’ਚ ਸੁਧਾਰ ਲਈ ਵਚਨਬੱਧ ਹੈ। ਵਿਕਰਮਰਤਨੇ ਨੇ ਕਿਹਾ, ‘‘ਅਸੀਂ ਸ਼ੁਰੂਆਤ ਤੋਂ ਹੀ ਸੁਧਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਅਸੀਂ ਪਿੱਛੇ ਨਹੀਂ ਹਟ ਰਹੇ ਹਾਂ।’’ 

ਹਾਲਾਂਕਿ ਉਸ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। 6 ਟੀਮਾਂ ਦਾ ਇਹ ਟੀ-20 ਟੂਰਨਾਮੈਂਟ ਫਰਵਰੀ 2027 ’ਚ ਆਯੋਜਿਤ ਹੋਣਾ ਹੈ ਪਰ ਅਜਿਹੀ ਸੰਭਾਵਨਾ ਹੈ ਕਿ ਐੱਸ. ਐੱਲ. ਸੀ. ਦੇ ਪ੍ਰਸ਼ਾਸਨ ’ਚ ਸਰਕਾਰੀ ਦਖਲਅੰਦਾਜ਼ੀ ਦੇ ਕਾਰਨ ਇਸ ਨੂੰ ਸ਼੍ਰੀਲੰਕਾ ਤੋਂ ਬਾਹਰ ਸ਼ਿਫਟ ਕਰ ਦਿੱਤਾ ਜਾਵੇਗਾ।


author

Harpreet SIngh

Content Editor

Related News