'ਹੁੱਕਾ ਪੀ ਕੇ ਆਉਂਦਾ ਹਾਂ..!', ਰਿਸ਼ਭ ਪੰਤ ਨੂੰ ਬੋਲੇ MS ਧੋਨੀ, ਵਾਇਰਲ ਵੀਡੀਓ ਨੇ ਮਚਾਇਆ ਬਵਾਲ

Thursday, Sep 03, 2026 - 12:26 PM (IST)

'ਹੁੱਕਾ ਪੀ ਕੇ ਆਉਂਦਾ ਹਾਂ..!', ਰਿਸ਼ਭ ਪੰਤ ਨੂੰ ਬੋਲੇ MS ਧੋਨੀ, ਵਾਇਰਲ ਵੀਡੀਓ ਨੇ ਮਚਾਇਆ ਬਵਾਲ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਸਾਬਕਾ ਮਹਾਨ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੋਵੇਂ ਖਿਡਾਰੀ ਆਪਣੇ ਕੁਝ ਦੋਸਤਾਂ ਨਾਲ ਇੱਕ ਨਿੱਜੀ (ਪ੍ਰਾਈਵੇਟ) ਪਾਰਟੀ ਵਿੱਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਧੋਨੀ ਦੇ ਮੂੰਹੋਂ ਕਥਿਤ ਤੌਰ 'ਤੇ ਨਿਕਲਿਆ 'ਹੁੱਕਾ' ਸ਼ਬਦ ਇਸ ਸਮੇਂ ਪ੍ਰਸ਼ੰਸਕਾਂ ਵਿਚਾਲੇ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ ਕਾਰਨ ਕਈ ਤਰ੍ਹਾਂ ਦੇ ਸਵਾਲ ਅਤੇ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਹਾਲਾਂਕਿ, ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਇਸ ਵਾਇਰਲ ਵੀਡੀਓ ਦੀ ਸੱਚਾਈ, ਸਮੇਂ ਅਤੇ ਸਥਾਨ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। 

ਵਾਇਰਲ ਵੀਡੀਓ 'ਚ ਕੀ ਹੈ ਖ਼ਾਸ? 
ਵਾਇਰਲ ਹੋਈ ਕਲਿੱਪ ਵਿੱਚ ਰਿਸ਼ਭ ਪੰਤ ਇੱਕ ਹੋਟਲ ਵਰਗੇ ਕਮਰੇ ਵਿੱਚ ਸੋਫੇ 'ਤੇ ਆਪਣੇ ਕੁਝ ਦੋਸਤਾਂ ਨਾਲ ਆਰਾਮ ਕਰਦੇ ਦਿਖਾਈ ਦੇ ਰਹੇ ਹਨ। ਟੇਬਲ 'ਤੇ ਬੀਅਰ ਦੇ ਕੈਨ ਅਤੇ ਕਾਕਟੇਲ ਵੀ ਨਜ਼ਰ ਆ ਰਹੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਖਿਡਾਰੀਆਂ ਦੀ ਆਪਸੀ ਗੈਟ-ਟੂਗੇਦਰ ਪਾਰਟੀ ਹੈ। ਵੀਡੀਓ ਦੇ ਬੈਕਗ੍ਰਾਊਂਡ ਵਿੱਚ ਐੱਮਐੱਸ ਧੋਨੀ ਨਜ਼ਰ ਆਉਂਦੇ ਹਨ, ਜੋ ਇੱਕ ਤਸਵੀਰ ਖਿਚਵਾਉਣ ਤੋਂ ਬਾਅਦ ਵਾਪਸ ਆਉਂਦੇ ਹੋਏ ਪੰਤ ਨਾਲ ਹੱਥ ਮਿਲਾਉਂਦੇ ਹਨ।  ਇਸੇ ਦੌਰਾਨ, ਜਦੋਂ ਪੰਤ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਂਦੇ ਹਨ, ਤਾਂ ਧੋਨੀ ਕਥਿਤ ਤੌਰ 'ਤੇ ਕਹਿੰਦੇ ਸੁਣਾਈ ਦਿੰਦੇ ਹਨ, 'ਰੁੱਕ... ਹੁੱਕਾ ਪੀ ਕੇ ਆਉਂਦਾ ਹਾਂ'। ਧੋਨੀ ਦਾ ਇਹ ਡਾਇਲਾਗ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ ਅਤੇ ਪ੍ਰਸ਼ੰਸਕ ਇਸ 'ਤੇ ਲਗਾਤਾਰ ਮਜ਼ੇਦਾਰ ਟਿੱਪਣੀਆਂ ਕਰ ਰਹੇ ਹਨ

ਧੋਨੀ ਦਾ 'ਹੁੱਕਾ ਕਨੈਕਸ਼ਨ' ਅਤੇ ਪੁਰਾਣੇ ਕਿੱਸੇ 
ਇਸ ਵਾਇਰਲ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਧੋਨੀ ਦੇ ਹੁੱਕੇ ਨਾਲ ਜੁੜੇ ਪੁਰਾਣੇ ਕਿੱਸੇ ਇੱਕ ਵਾਰ ਫਿਰ ਤਾਜ਼ਾ ਹੋ ਗਏ ਹਨ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਜਾਰਜ ਬੇਲੀ ਨੇ ਪਹਿਲਾਂ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਧੋਨੀ ਨੂੰ ਕਦੇ-ਕਦੇ ਹੁੱਕਾ ਪੀਣਾ ਪਸੰਦ ਸੀ ਅਤੇ ਉਹ ਅਕਸਰ ਆਪਣੇ ਕਮਰੇ ਵਿੱਚ ਇਸ ਦਾ ਪ੍ਰਬੰਧ ਕਰਦੇ ਸਨ। ਲਬੇਲੀ ਮੁਤਾਬਕ, ਧੋਨੀ ਦੇ ਕਮਰੇ ਦੇ ਦਰਵਾਜ਼ੇ ਨੌਜਵਾਨ ਖਿਡਾਰੀਆਂ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਸਨ, ਜਿੱਥੇ ਉਹ ਆ ਕੇ ਸਮਾਂ ਬਿਤਾਉਂਦੇ ਸਨ।  ਇਸੇ ਤਰ੍ਹਾਂ ਚੇਨਈ ਸੁਪਰ ਕਿੰਗਜ਼ (CSK) ਦੇ ਸਾਬਕਾ ਸਿਤਾਰੇ ਮਾਈਕਲ ਹੱਸੀ ਨੇ ਵੀ ਦੱਸਿਆ ਸੀ ਕਿ ਧੋਨੀ ਦਾ ਕਮਰਾ ਟੀਮ ਦੇ ਖਿਡਾਰੀਆਂ ਲਈ ਇੱਕ ਅਣਅਧਿਕਾਰਤ ਲਾਊਂਜ ਬਣ ਜਾਂਦਾ ਸੀ, ਜਿੱਥੇ ਸਾਰੇ ਇਕੱਠੇ ਬੈਠ ਕੇ ਗੱਲਬਾਤ ਕਰਦੇ ਸਨ।


author

Tarsem Singh

Content Editor

Related News