ਸ਼ਾਕਿਬ ਦਾ ਵਾਪਸੀ ''ਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ : ਮਹਿਮੁਦੁੱਲ੍ਹਾ

11/02/2019 4:18:24 PM

ਨਵੀਂ ਦਿੱਲੀ— ਬੰਗਲਾਦੇਸ਼ ਦੇ ਟੀ-20 ਕਪਤਾਨ ਮਹਿਮਦੁੱਲ੍ਹਾ ਰੀਆਦ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਸ਼ਾਕਿਬ ਅਲ ਹਸਨ ਉਨ੍ਹਾਂ ਦੇ ਦੇਸ਼ ਦੇ ਕ੍ਰਿਕਟਰਾਂ ਦੇ ਹਰਮਨ ਪਿਆਰੇ ਹਨ ਅਤੇ ਉਨ੍ਹਾਂ ਦਾ ਵਾਪਸੀ 'ਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਟੀਮ ਇਸ ਸ਼ਾਨਦਾਰ ਆਲਰਾਊਂਡਰ ਦੀ ਗੈਰ ਮੌਜੂਦਗੀ 'ਚ ਅੱਗੇ ਦੀਆਂ ਚੁਣੌਤੀਆਂ ਲਈ ਤਿਆਰ ਹੈ। ਸ਼ਾਕਿਬ 'ਤੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਦੋ ਸਾਲ ਲਈ ਪਾਬੰਦੀ ਲਾ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਕਥਿਤ ਭਾਰਤੀ ਸੱਟੇਬਾਜ਼ ਵੱਲੋਂ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਦੌਰਾਨ ਕੀਤੀ ਗਈ ਭ੍ਰਿਸ਼ਟਾਚਾਰ ਦੀ ਪੇਸ਼ਕਸ਼ ਦੀ ਰਿਪੋਰਟ ਨਹੀਂ ਨਹੀਂ ਕੀਤੀ ਸੀ।
PunjabKesari
ਕੁਝ ਅੰਤਰਰਾਸ਼ਟਰੀ ਕ੍ਰਿਕਟਰਾਂ ਜਿਵੇਂ ਇੰਗਲੈਂਡ ਦੇ ਮਾਈਕਲ ਵਾਨ ਨੇ ਇਸ ਗੱਲ ਦੀ ਆਲੋਚਨਾ ਕੀਤੀ ਕਿ ਸ਼ਾਕਿਬ 'ਤੇ ਆਈ. ਸੀ. ਸੀ. ਨੇ ਸਖਤ ਪਾਬੰਦੀ ਨਹੀਂ ਲਾਈ। ਹਾਲਾਂਕਿ ਬੰਗਲਾਦੇਸ਼ 'ਚ ਉਹ ਕਾਫੀ ਲੋਕਪ੍ਰਿਯ ਹਨ ਜੋ ਮਹਿਮਦੁੱਲ੍ਹਾ ਦੀ ਟਿੱਪਣੀ ਤੋਂ ਸਾਫ ਝਲਕਦਾ ਹੈ। ਮਹਿਮਦੁੱਲ੍ਹਾ ਨੇ ਕਿਹਾ, ''ਤੁਹਾਨੂੰ ਦੱਸਾਂ ਅਸੀਂ ਸ਼ਾਕਿਬ ਨੂੰ ਬਹੁਤ ਪਸੰਦ ਕਰਦੇ ਹਾਂ ਅਤੇ ਕਰਦੇ ਰਹਾਂਗੇ। ਜਦੋਂ ਉਹ ਵਾਪਸੀ ਕਰਨਗੇ ਤਾਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਜਾਵੇਗਾ।'' ਉਨ੍ਹਾਂ ਕਿਹਾ, ''ਜਦੋਂ ਉਹ ਡਰੈਸਿੰਗ ਰੂਮ 'ਚ ਆਉਣਗੇ ਤਾਂ ਅਸੀਂ ਸਾਰੇ ਉਨ੍ਹਾਂ ਨੂੰ ਗੱਲ ਨਾਲ ਲਾਵਾਂਗੇ।'' ਉਨ੍ਹਾਂ ਕਿਹਾ ਕਿ ਸ਼ਾਕਿਬ ਨੇ ਯਕੀਨੀ ਤੌਰ 'ਤੇ ਗ਼ਲਤੀ ਕੀਤੀ ਹੈ ਪਰ ਨਾਲ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਕਿਬ ਨੇ ਕੋਈ ਕਸੂਰ ਨਹੀਂ ਕੀਤਾ।   


Tarsem Singh

Content Editor

Related News