ਮਹਿੰਦਰਾ ਐਂਡ ਮਹਿੰਦਰਾ ਦੇ ਮਹਾਨ ਹਾਕੀ ਖਿਡਾਰੀਆਂ ਨੇ ਸਾਥੀ ਫਰੇਰਾ ਨੂੰ ਕੀਤਾ ਸਨਮਾਨਿਤ

Monday, Jan 13, 2020 - 02:11 AM (IST)

ਮਹਿੰਦਰਾ ਐਂਡ ਮਹਿੰਦਰਾ ਦੇ ਮਹਾਨ ਹਾਕੀ ਖਿਡਾਰੀਆਂ ਨੇ ਸਾਥੀ ਫਰੇਰਾ ਨੂੰ ਕੀਤਾ ਸਨਮਾਨਿਤ

ਮੁੰਬਈ— ਓਲੰਪੀਅਨ ਐੱਮ. ਐੱਮ. ਸੋਮਾਇਆ, ਜੋਕਿਮ ਕਾਰਵਾਲਹੋ ਅਤੇ ਧਨਰਾਜ ਪਿੱਲੇ ਸਮੇਤ ਮਹਿੰਦਰਾ ਐਂਡ ਮਹਿੰਦਰਾ ਦੇ ਮਹਾਨ ਹਾਕੀ ਖਿਡਾਰੀਆਂ ਨੇ ਮਿਲ ਕੇ ਆਪਣੇ ਸਾਥੀ ਇਯਾਨ ਫਰੇਰਾ ਨੂੰ ਸਨਮਾਨਿਤ ਕੀਤਾ, ਜਿਹੜਾ ਅਜੇ ਆਸਟਰੇਲੀਆਈ ਮਾਸਟਰਸ ਹਾਕੀ ਟੀਮ ਦਾ ਮੈਂਬਰ ਹੈ ਤੇ ਅਜੇ ਵੀ ਖੇਡ ਵਿਚ ਸਰਗਰਮ ਹੈ। ਸਾਬਕਾ ਭਾਰਤੀ ਕੋਚ ਹਰਿੰਦਰ ਸਿੰਘ, ਐਡਗਰ ਮਾਸਕਰੇਹਨਸ ਸੀਨੀਅਰ ਤੇ ਜਾਨ ਫਰਨਾਂਡੀਜ਼ ਵੀ ਇਸ ਮੌਕੇ 'ਤੇ ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਇਸ ਮੌਕੇ 'ਤੇ ਇਕ ਪ੍ਰਦਰਸ਼ਨੀ ਮੈਚ ਵੀ ਖੇਡਿਆ।
ਫਰੇਰਾ 1980 ਦੇ ਦਹਾਕੇ ਵਿਚ ਮਹਿੰਦਰਾ ਐਂਡ ਮਹਿੰਦਰਾ ਲਈ ਬਤੌਰ ਫੁੱਲਬੈਕ ਖੇਡਦਾ ਸੀ ਤੇ ਫਿਰ 90 ਦੇ ਦਹਾਕੇ ਵਿਚ ਆਸਟਰੇਲੀਆ ਵਿਚ ਰਹਿਣ ਚਲਾ ਗਿਆ ਸੀ। ਫਰੇਰਾ ਆਪਣੀ ਪਤਨੀ ਵਾਲੇਰੀ ਨਾਲ ਮੌਜੂਦ ਸੀ।


author

Gurdeep Singh

Content Editor

Related News