ਧੋਨੀ-ਅੰਪਾਇਰ ਮਾਮਲਾ: ਵਾਰਨਰ ਨੇ ਕਿਹਾ- ਗੁੱਸਾ ਦਿਖਾ ਕੇ ਬਦਲਵਾਇਆ ਗਿਆ ਫ਼ੈਸਲਾ
Sunday, Oct 18, 2020 - 04:58 PM (IST)
ਸਪੋਰਸਟ ਡੈਸਕ : ਮਹਿੰਦਰ ਸਿੰਘ ਧੋਨੀ ਅਤੇ ਅੰਪਾਇਰ ਵਾਈਡ ਵਿਵਾਦ ਮਾਮਲੇ ਵਿਚ ਹੁਣ ਸਰਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਡੈਵਿਡ ਵਾਰਨਰ ਨੇ ਆਪਣਾ ਬਿਆਨ ਦਿੱਤਾ ਹੈ। ਡੈਵਿਡ ਨੇ ਕਿਹਾ ਅੰਪਾਇਰ ਨੇ ਆਪਣਾ ਫ਼ੈਸਲਾ ਧੋਨੀ ਨੂੰ ਦੇਖ ਕੇ ਬਦਲਿਆ ਸੀ ਜੋ ਮੈਚ ਵਿਚ ਨਹੀਂ ਹੋਣਾ ਚਾਹੀਦਾ ਸੀ। ਉਹ ਸਪਸ਼ਟ ਰੂਪ ਨਾਲ ਇਕ ਵਾਈਡ ਗੇਂਦ ਸੀ ਅਤੇ ਅੰਪਾਇਰ ਨੇ ਇਸ 'ਤੇ ਸਹੀ ਫ਼ੈਸਲਾ ਨਹੀਂ ਲਿਆ।
ਵਾਰਨਰ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਉਸ ਦਿਨ ਧੋਨੀ ਵਾਈਡ ਦਿੱਤੇ ਜਾਣ ਤੋਂ ਨਿਰਾਸ਼ ਸਨ ਪਰ ਅਸਲ ਵਿਚ ਉਹ ਗੇਂਦ ਵਾਈਡ ਸੀ, ਜਿਸ ਨੂੰ ਅੰਪਾਇਰ ਵੀ ਵਾਈਡ ਦੇਣ ਜਾ ਰਿਹਾ ਸੀ ਪਰ ਅੰਪਾਇਰ ਨੇ ਧੋਨੀ ਦੀ ਸਰੀਰਕ ਭਾਸ਼ਾ ਦੇਖ਼ ਕੇ ਆਪਣਾ ਫ਼ੈਸਲਾ ਬਦਲ ਲਿਆ। ਮੈਂ ਇਹ ਇਸ ਲਈ ਨਹੀਂ ਕਿਹਾ ਰਿਹਾ ਹਾਂ, ਕਿਉਂਕਿ ਉਥੇ ਧੋਨੀ ਸਨ, ਸਗੋਂ ਇਸ ਲਈ ਕੀ ਕਪਤਾਨ ਦੀ ਨਜ਼ਰ ਅੰਪਾਇਰ 'ਤੇ ਸੀ।
ਉਹ ਪਿਛੇ ਬਤੌਰ ਵਿਕਟਕੀਪਰ ਸਨ ਅਤੇ ਉਹ ਦੇਖ਼ ਸਕਦੇ ਸਨ। ਬਤੌਰ ਕਪਤਾਨ ਇਕ ਸਮੇਂ 'ਤੇ ਅਸੀਂ ਸਾਰੇ ਇਹੀ ਕਰਦੇ ਅਤੇ ਆਪਣੀ ਨਿਰਾਸ਼ਾ ਜ਼ਰੂਰ ਦਿਖਾਉਂਦੇ। ਮੈਂ ਬੱਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਅੰਪਾਇਰ ਨੂੰ ਖ਼ੁਦ ਫੈਸਲਾ ਲੈਣੇ ਚਾਹੀਦੇ ਹਨ ਅਤੇ ਸਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤਾਂ ਇਸ ਲਈ ਇੱਥੇ ਬਹਿਸ ਦਾ ਕੋਈ ਮੁੱਦਾ ਹੈ ਹੀ ਨਹੀਂ।