ਆਸਟਰੇਲੀਆ ਖਿਲਾਫ ਇਸ ਨਵੇਂ ਲੁੱਕ 'ਚ ਮੈਦਾਨ 'ਤੇ ਦਿਸਣਗੇ ਭਾਰਤੀ ਟੀਮ ਦੇ 'ਮਾਹੀ'

Tuesday, Feb 19, 2019 - 03:27 PM (IST)

ਆਸਟਰੇਲੀਆ ਖਿਲਾਫ ਇਸ ਨਵੇਂ ਲੁੱਕ 'ਚ ਮੈਦਾਨ 'ਤੇ ਦਿਸਣਗੇ ਭਾਰਤੀ ਟੀਮ ਦੇ 'ਮਾਹੀ'

ਨਵੀਂ ਦਿੱਲੀ : ਇਕ ਵਾਰ ਫਿਰ ਹਰ ਕਿਸੇ ਦੀ ਨਜ਼ਰ ਆਸਟਰੇਲੀਆ ਖਿਲਾਫ ਸੀਰੀਜ਼ ਵਿਚ ਧੋਨੀ 'ਤੇ ਰਹੇਗੀ। ਭਾਰਤ ਵਿਚ ਖੇਡੀ ਜਾਣ ਵਾਲੀ ਇਹ ਸੀਰੀਜ਼ ਧੋਨੀ ਦੇ ਕਰੀਅਰ ਦੀ ਆਖਰੀ ਸੀਰੀਜ਼ ਘਰੇਲੂ ਧਰਤੀ 'ਤੇ ਹੋਵੇਗੀ। ਅਜਿਹੇ 'ਚ ਕ੍ਰਿਕਟ ਪ੍ਰਸ਼ੰਸਕ ਧੋਨੀ ਤੋਂ ਧਮਾਕੇਦਾਰ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਹਨ। ਧੋਨੀ ਨੇ ਹਾਲ ਹੀ 'ਚ ਜਿਸ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।

PunjabKesari

ਦੱਸਣਯੋਗ ਹੈ ਕਿ 24 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਧੋਨੀ ਨੇ ਆਪਣਾ ਹੇਅਰ ਸਟਾਈਲ ਬਦਲ ਲਿਆ ਹੈ। ਆਸਟਰੇਲੀਆ ਖਿਲਾਫ ਸੀਰੀਜ਼ ਵਿਚ ਧੋਨੀ ਬਿਲਕੁਲ ਵਖਰੇ ਅੰਦਾਜ਼ 'ਚ ਦਿਸਣ ਵਾਲੇ ਹਨ। ਵਾਲ ਸਾਈਡਾਂ ਤੋਂ ਟ੍ਰਿਮ ਹਨ ਅਤੇ ਸਾਹਮਣਿਓਂ ਥੋੜੇ ਸਪਾਈਕਸ ਹਨ। ਸੋਸ਼ਲ ਮੀਡੀਆ 'ਤੇ ਧੋਨੀ ਦਾ ਇਹ ਨਵਾਂ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ। ਦਸ ਦਈਏ ਕਿ ਹਰ ਵਾਰ ਧੋਨੀ ਨੂੰ ਉਸ ਦੇ ਮਨ ਮੁਤਾਬਕ ਹੇਅਰ ਸਟਾਈਲ ਮਸ਼ਹੂਰ ਹੇਅਰ ਸਟਾਈਲਿਸਟ ਸਪਨਾ ਮੋਤੀ ਭਾਵਨਾਨਾ ਦਿੰਦੀ ਹੈ।

PunjabKesari


Related News