ਧੋਨੀ ਦੇ ਆਗਾਮੀ ਆਈ. ਪੀ. ਐਲ. ਸੀਜ਼ਨ 'ਚ ਖੇਡਣ 'ਤੇ ਇਸ ਸਾਬਕਾ ਕ੍ਰਿਕਟਰ ਨੇ ਰੱਖੀ ਆਪਣੀ ਰਾਏ

Friday, Nov 13, 2020 - 05:34 PM (IST)

ਧੋਨੀ ਦੇ ਆਗਾਮੀ ਆਈ. ਪੀ. ਐਲ. ਸੀਜ਼ਨ 'ਚ ਖੇਡਣ 'ਤੇ ਇਸ ਸਾਬਕਾ ਕ੍ਰਿਕਟਰ ਨੇ ਰੱਖੀ ਆਪਣੀ ਰਾਏ

ਸਪੋਰਟਸ ਡੈਸਕ— ਚੇਨਈ ਸੁਪਰਕਿੰਗਜ਼ (ਸੀ. ਐੱਸ.  ਕੇ.) ਅਤੇ ਉਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਇਸ ਵਾਰ ਦਾ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦਾ ਸੀਜ਼ਨ ਇਕ ਖ਼ਰਾਬ ਸੁਫ਼ਨੇ ਵਾਂਗ ਸੀ ਕਿਉਂਕਿ ਇਸ ਵਾਰ ਧੋਨੀ ਬੱਲੇਬਾਜ਼ੀ 'ਚ ਕੁਝ ਕਮਾਲ ਨਾ ਕਰ ਸਕੇ। ਚੇਨਈ ਸੁਪਰਕਿੰਗਜ਼ ਇਸ ਵਾਰ ਸਤਵੇਂ ਸਥਾਨ 'ਤੇ ਰਹੀ। ਧੋਨੀ ਨੇ ਇਸ ਸੀਜ਼ਨ 'ਚ ਇਕ ਅਰਧ ਸੈਂਕੜਾ ਤਕ ਨਹੀਂ ਲਾਇਆ। ਇਸ ਵਾਰ ਉਨ੍ਹਾਂ 'ਤੇ ਖੇਡ ਦੌਰਾਨ ਦਬਾਅ ਸਾਫ ਤੌਰ 'ਤੇ ਨਜ਼ਰ ਆਇਆ ਹੈ। ਧੋਨੀ ਨੇ ਆਈ. ਪੀ. ਐਂੱਲ. ਦੇ ਬੀਤੇ ਸੀਜ਼ਨ 'ਚ 14 ਮੈਚਾਂ 'ਚ ਸਿਰਫ 200 ਦੌੜਾਂ ਬਣਾਈਆਂ। ਧੋਨੀ ਜਦੋਂ ਆਈ. ਪੀ. ਐੱਲ. 13 ਦਾ ਆਪਣਾ ਆਖਰੀ ਮੈਚ ਖੇਡ ਰਹੇ ਸਨ ਤਾਂ ਟਾਸ ਸਮੇਂ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਇਹ ਉਨ੍ਹਾਂ ਦੇ ਆਈ. ਪੀ. ਐੱਲ. ਕਰੀਅਰ ਦਾ ਆਖ਼ਰੀ ਮੈਚ ਹੋਵੇਗਾ। ਇਸ 'ਤੇ ਉਨ੍ਹਾਂ ਕਿਹਾ ਸੀ ਕਿ ਯਕੀਨੀ ਤੌਰ 'ਤੇ ਨਹੀਂ।

PunjabKesari
ਹੁਣ ਟੀਮ ਇੰਡੀਆ ਦੇ ਸਾਬਕਾ ਵਿਕਟਕੀਪਰ ਕਿਰਨ ਮੋਰੇ ਨੇ ਵੀ ਆਈ. ਪੀ. ਐਲ. 'ਚ ਧੋਨੀ ਦੇ ਖੇਡਣ ਦੇ ਫੈਸਲੇ 'ਤੇ ਆਪਣੀ ਰਾਏ ਰੱਖੀ ਹੈ। ਕਿਰਨ ਮੋਰੇ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਜੇਕਰ ਧੋਨੀ ਦਾ ਸਰੀਰ ਉਨ੍ਹਾਂ ਨੂੰ ਅਗਲੇ ਸੀਜ਼ਨ 'ਚ ਖੇਡਣ ਦੀ ਇਜਾਜ਼ਤ ਦਿੰਦਾ ਹੈ ਤਾਂ ਉਨ੍ਹਾਂ ਨੂੰ ਖੇਡਣਾ ਚਾਹੀਦਾ ਹੈ। ਹਾਲਾਂਕਿ ਧੋਨੀ ਖੇਡਣਗੇ ਜਾਂ ਨਹੀਂ ਇਸ ਦਾ ਸਹੀ ਜਵਾਬ ਉਨ੍ਹਾਂ ਤੋਂ ਬਿਹਤਰ ਕੋਈ ਨਹੀਂ ਦੇ ਸਕਦਾ। ਮੋਰੇ ਨੇ ਕਿਹਾ ਕਿ ਉਮਰ ਧੋਨੀ ਲਈ ਸਿਰਫ ਇਕ ਨੰਬਰ ਹੈ ਉਸ ਤੋਂ ਜ਼ਿਆਦਾ ਕੁਝ ਵੀ ਨਹੀਂ। ਸਾਨੂੰ ਧੋਨੀ ਦੀ ਸਮਰਥਾ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ ਹੈ ਤੇ ਜੇਕਰ ਉਹ ਖੇਡਣਾ ਚਾਹੁੰਦੇ ਹਨ ਤਾਂ ਉਹ ਖੇਡਣਗੇ। ਉਨ੍ਹਾਂ ਅੱਗੇ ਕਿਹਾ ਕਿ ਅਗਲੇ ਸੀਜ਼ਨ 'ਚ ਫਿਰ ਤੋਂ ਖਿਤਾਬ ਜਿੱਤਣ ਲਈ ਚੇਨਈ ਸੁਪਰਕਿੰਗਜ਼ ਨੂੰ ਕਾਫੀ ਤਿਆਰੀ ਕਰਨੀ ਹੋਵੇਗੀ।


author

Tarsem Singh

Content Editor

Related News