MS Dhoni ਨੇ ਕ੍ਰਿਕਟ ਹੀ ਨਹੀਂ ਬਿਜਨੈੱਸ ’ਚ ਵੀ ਗੱਡੇ ਹਨ ਝੰਡੇ, ਜਾਣੋ ਕਿੰਨੀ ਹੈ ਕਮਾਈ

08/16/2020 11:08:02 AM

ਨਵੀਂ ਦਿੱਲੀ : ਟੀਮ ਇੰਡੀਆ ਨੂੰ 2011 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਧੋਨੀ ਨੇ ਸ਼ਨੀਵਾਰ ਸ਼ਾਮ ਨੂੰ ਇੰਸਟਾਗ੍ਰਾਮ ‘ਤੇ ‘ਮੈਂ ਪਲ ਦੋ ਪਲ ਦਾ ਸ਼ਾਇਰ ਹੂ‘ ਗਾਣੇ ਦੇ ਨਾਲ ਇਕ ਵੀਡੀਓ ਪੋਸਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿੱਖਿਆ ਕਿ ਤੁਹਾਡੇ (ਲੋਕਾਂ) ਵੱਲੋਂ ਹਮੇਸ਼ਾ ਮਿਲੇ ਪਿਆਰ ਅਤੇ ਸਪੋਰਟ ਲਈ ਸ਼ੁਕਰੀਆ। ਸ਼ਾਮ 7:29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ। ਧੋਨੀ ਦੇ ਰਿਟਾਇਰਮੈਂਟ ਦੇ ਐਲਾਨ ਦੇ ਬਾਅਦ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਕ੍ਰਿਕਟ ਦੇ ਮੈਦਾਨ ਵਿਚ ਕਿਸੇ ਵੇ ਹਾਲਾਤ ਵਿਚ ਆਪਣੇ ਦਿਮਾਗ ਨੂੰ ਠੰਡਾ ਰੱਖਣਾ ਅਤੇ ਬੇਹੱਦ ਚਲਾਕੀ ਨਾਲ ਫ਼ੈਸਲੇ ਲੈਣਾ ਹੀ ਮਹਿੰਦਰ ਸਿੰਘ ਧੋਨੀ ਨੂੰ ਸਭ ਤੋਂ ਖ਼ਾਸ ਖਿਡਾਰੀਆਂ ਦੀ ਲਿਸਟ ਵਿਚ ਸ਼ੁਮਾਰ ਕਰਦਾ ਹੈ। ਇਸ ਦੇ ਇਲਾਵਾ ਕਮਾਈ ਦੇ ਮਾਮਲੇ ਵਿਚ 39 ਸਾਲਾ ਇਹ ਦਿੱਗਜ ਖਿਡਾਰੀ ਹੋਰ ਕ੍ਰਿਕਟਰਾਂ ਤੋਂ ਕਈ ਮਾਈਨਿਆਂ ਵਿਚ ਵੱਖ ਹੈ।

 
 
 
 
 
 
 
 
 
 
 
 
 
 

Thanks a lot for ur love and support throughout.from 1929 hrs consider me as Retired

A post shared by M S Dhoni (@mahi7781) on Aug 15, 2020 at 7:01am PDT

 

GQ India ਮੁਤਾਬਕ ਧੋਨੀ ਦੀ ਨੈਟਵਰਥ 750 ਤੋਂ 800 ਕਰੋੜ ਰੁਪਏ ਦੇ ਕਰੀਬ ਹੈ। ਆਓ ਜਾਣਦੇ ਹਾਂ ਕਿ ਕ੍ਰਿਕਟ ਦੇ ਇਲਾਵਾ ਉਨ੍ਹਾਂ ਕੋਲ ਹੋਰ ਕਿੱਥੋ ਕਮਾਈ ਆਉਂਦੀ ਹੈ। ਸਾਲ 2014 ਅਤੇ 2015 ਵਿਚ ਉਹ ਇਕਲੌਤੇ ਭਾਰਤੀ ਐਥਲੀਟ ਸਨ, ਜਿਨ੍ਹਾਂ ਨੂੰ ਫੋਰਬਸ ਦੇ ਟਾਪ 100 ਐਥਲੀਟਾਂ ਵਿਚ ਜਗ੍ਹਾ ਮਿਲੀ ਸੀ। ਇਸ ਦੌਰਾਨ ਉਨ੍ਹਾਂ ਦੀ ਰੈਂਕਿੰਗ ਕਰਮਵਾਰ 22 ਅਤੇ 23 ਰਹੀ ਸੀ। ਇਸ ਲਿਸਟ ਵਿਚ ਉਨ੍ਹਾਂ ਦੀ ਸਭ ਤੋਂ ਉੱਤਮ ਰੈਂਕਿੰਗ 16ਵੇਂ ਪਾਏਦਾਨ ਦੀ ਰਹੀ ਹੈ। MS Dhoni ਨੂੰ ਸਾਲ 2016 ਵਿਚ ਅਪੈਰਲ ਬਰੈਂਡ ‘ਸੇਵੇਨ’ ਦਾ ਬਰੈਂਡ ਅੰਬੈਸਡਰ ਬਨਣ ਨੂੰ ਕਿਹਾ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਇਸ ਬਰੈਂਡ ਦੇ ਫੁੱਟਵੀਅਰ ਕੁਲੈਕਸ਼ਨ ਦੀ ਓਨਰਸ਼ਿਪ ਹੀ ਹਾਸਲ ਕਰ ਲਈ। ਇਸ ਨੂੰ ਧੋਨੀ ਦਾ ਮਾਸਟਰਸਟਰੋਕ ਕਿਹਾ ਜਾ ਸਕਦਾ ਹੈ। ਜਦੋਂ ਰਾਂਚੀ ਵਿਚ ਇਸ ਦਾ ਪਹਿਲਾ ਸਟੋਰ ਖੁੱਲਿ੍ਹਆ ਸੀ ਤਾਂ ਧੋਨੀ ਨੇ ਇੰਸਟਾਗ੍ਰਾਮ ’ਤੇ ਖੁਦ ਇਸ ਦੀ ਤਸਵੀਰ ਸਾਂਝੀ ਕੀਤੀ ਸੀ।

ਧੋਨੀ ਟੀਮ ਇੰਡੀਆ ਵੱਲੋਂ ਸਭ ਤੋਂ ਫਿੱਟ ਖਿਡਾਰੀਆਂ ਵਿਚੋਂ ਇਕ ਹਨ। ਵਿਕੇਟ ਦੇ ਪਿੱਛੇ ਗਜਬ ਦੀ ਫੁਰਤੀ ਅਤੇ ਦੌੜ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਧੋਨੀ ਸਪੋਰਟਸਫਿਟ ਵਰਲਡ ਪ੍ਰਾਈਵੇਟ ਲਿਮਿਟਡ ਨਾਮ ਤੋਂ ਇਕ ਜਿੰਮ ’ਤੇ ਵੀ ਮਾਲਿਕਾਨਾ ਹੱਕ ਰੱਖਦੇ ਹਨ। ਇਸ ਕੰਪਨੀ ਕੋਲ ਦੇਸ਼ ਭਰ ਵਿਚ 200 ਤੋਂ ਜ਼ਿਆਦਾ ਜਿੰਮ ਹਨ। ਧੋਨੀ ਨੇ ਕਈ ਹੋਰ ਖੇਡਾਂ ਵਿਚ ਵੀ ਪੈਸਾ ਲਗਾ ਰੱਖਿਆ ਹੈ। ਕਦੇ ਫੁੱਟਬਾਲ ਵਿਚ ਗੋਲਕੀਪਰ ਬਨਣ ਦਾ ਸੁਫ਼ਨਾ ਵੇਖਣ ਵਾਲੇ ਧੋਨੀ ਇੰਡੀਅਨ ਸੁਪਰਲੀਗ ਟੀਮ 'Chennaiyin FC' ਦੇ ਮਾਲਕ ਹਨ। ਨਾਲ ਹੀ ਉਹ ਇਕ ਹਾਕੀ ਟੀਮ ਦੇ ਵੀ ਮਾਲਕ ਹਨ। ਇਹ ਟੀਮ ਰਾਂਚੀ ਦੀ ਹਾਕੀ ਕਲੱਬ ਰਾਂਚੀ ਰੇਜ ਦੇ ਨਾਮ ਤੋਂ ਹੈ।

ਗੱਡੀਆਂ ਦੇ ਸ਼ੌਕੀਨ ਧੋਨੀ ਨੇ ਮੋਟਰ ਵ੍ਹੀਕਲਸ ਦੇ ਪੈਸ਼ਨ ਨੂੰ ਵੀ ਆਪਣੇ ਕਾਰੋਬਾਰ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਕੋਲ ਸ਼ਾਨਦਾਰ ਬਾਈਕਸ ਅਤੇ ਕਾਰਾਂ ਦਾ ਇਕ ਸ਼ਾਨਦਾਰ ਬੇੜਾ ਹੈ ਪਰ ਇਸ ਦੇ ਇਲਾਵਾ ਧੋਨੀ ਸੁਪਰਸਪੋਰਟ ਵਰਲਡ ਚੈਂਪੀਅਨਸ਼ਿਪ ਵਿਚ ‘ਮਾਹੀ ਰੇਸਿੰਗ ਟੀਮ’ ਇੰਡੀਆ ਦੇ ਮਾਲਿਕ ਹਨ। ਉਹ ਇਸ ਟੀਮ ਦੇ ਐਕਟਰ ਅੱਕੀਨੇਨੀ ਨਾਗਾਰਜੁਨ ਨਾਲ ਪਾਰਟਨਰਸ਼ਿਪ ਵਿਚ ਮਾਲਿਕ ਹਨ। ਕਪਤਾਨ ਧੋਨੀ ਦੀ ਬਰਾਂਡ ਏਂਡਾਰਸਮੈਂਟਸ ਵਿਚ ਵੀ ਭਾਰੀ ਮੰਗ ਰਹੀ ਹੈ। ਇਸ ਤੋਂ ਉਨ੍ਹਾਂ ਦੀ ਭਾਰੀ ਕਮਾਈ ਹੁੰਦੀ ਰਹੀ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਧੋਨੀ ਕੋਲ ਕਈ ਏਂਡਾਰਸਮੈਂਟ ਹਨ। ਫਿਲਹਾਲ ਉਨ੍ਹਾਂ ਕੋਲ ਪੈਪਸੀ, ਸਟਾਰ , ਗੋਡੈਡੀ, ਬੋਸ, ਸਨਿਕਰਸ, ਵੀਡੀਓਕਾਨ, ਬੂਸਟ, ਓਰਿਐਂਟ ਇਲੈਕਟ੍ਰਿਕ, ਨੇਟਮੇਡਸ ਵਰਗੇ ਬਰਾਂਡਸ ਨਾਲ ਸੰਧੀ ਹੈ।

ਹੋਟਲ ਕਾਰੋਬਾਰ ਜ਼ਰੀਏ ਵੀ ਐਮ.ਐਸ. ਧੋਨੀ ਚੰਗੀ ਕਮਾਈ ਕਰਦੇ ਹਨ। ਝਾਰਖੰਡ ਵਿਚ ਉਨ੍ਹਾਂ ਦਾ ਇਕ 5 ਸਿਤਾਰਾ ਹੋਟਲ ਹੈ, ਜਿਸਦਾ ਨਾਮ ‘ਹੋਟਲ ਮਾਹੀ ਰੈਜ਼ੀਡੈਂਸੀ’ ਹੈ। ਇਹ ਧੋਨੀ ਦਾ ਇੱਕਮਾਤਰ ਹੋਟਲ ਹੈ ਅਤੇ ਇਸ ਦੀ ਕੋਈ ਹੋਰ ਬ੍ਰਾਂਚ ਨਹੀਂ ਹੈ। ਧੋਨੀ ਦਾ ਇਹ ਹੋਟਲ ਰਾਂਚੀ ਦੇ ਧੁਰਵਾ ਇਲਾਕੇ ਵਿਚ ਹੈ।


cherry

Content Editor

Related News