ਇਸ ਕਾਰਨ ਟੀਮ ਇੰਡੀਆ ''ਚ ਹੋਈ ਧੋਨੀ ਦੀ ਵਾਪਸੀ

Friday, Dec 28, 2018 - 10:26 AM (IST)

ਇਸ ਕਾਰਨ ਟੀਮ ਇੰਡੀਆ ''ਚ ਹੋਈ ਧੋਨੀ ਦੀ ਵਾਪਸੀ

ਨਵੀਂ ਦਿੱਲੀ— ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਟੈਸਟ ਮੈਚਾਂ ਦੀ ਸੀਰੀਜ਼ ਚੱਲ ਰਹੀ ਹੈ। ਭਾਰਤੀ ਟੀਮ ਨੂੰ ਇਸ ਤੋਂ ਬਾਅਦ ਆਸਟ੍ਰੇਲੀਆ 'ਚ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡਣੀ ਹੈ। ਵਨ ਡੇ ਸੀਰੀਜ਼ ਲਈ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ 'ਚ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਖਿਲਾਫ ਖੇਡੀ ਗਈ ਟੀ-20 ਸੀਰੀਜ਼ 'ਚ ਧੋਨੀ ਨਹੀਂ ਖੇਡੇ ਸਨ, ਪਰ ਆਸਟ੍ਰੇਲੀਆ ਖਿਲਾਫ ਵਨ ਡੇ ਅਤੇ ਫਿਰ ਨਿਊਜ਼ੀਲੈਂਡ ਖਿਲਾਫ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਉਨ੍ਹਾਂ ਦੀ ਟੀਮ 'ਚ ਵਾਪਸੀ ਹੋਈ ਹੈ।

ਇਸ ਤੋਂ ਪਹਿਲਾਂ ਜਦੋਂ ਧੋਨੀ ਨੂੰ 2 ਟੀ-20 ਸੀਰੀਜ਼ 'ਚ ਆਰਾਮ ਦਿੱਤਾ ਗਿਆ ਤਾਂ ਕਿਹਾ ਜਾ ਰਿਹਾ ਸੀ ਕਿ ਧੋਨੀ ਹੁਣ ਸ਼ਾਇਦ ਟੀ-20 'ਚ ਨਹੀਂ ਦਿਖਣਗੇ,ਪਰ ਧੋਨੀ ਨੂੰ ਇਕ ਵਾਰ ਫਿਰ ਟੀ-20 ਲਈ ਚੁਣਿਆ ਗਿਆ ਹੈ, ਜਿਸ ਤੋਂ ਬਾਅਦ ਸਵਾਲ ਉਠਣ ਲੱਗੇ ਹਨ ਕਿ ਧੋਨੀ ਨੂੰ ਦੋਬਾਰਾ ਟੀਮ 'ਚ ਚੁਣਨ ਦੀ ਵਜ੍ਹਾ ਕੀ ਹੈ?

ਦਰਅਸਲ ਸਿਲੈਕਟਰਸ ਰਿਸ਼ਭ ਪੰਤ ਨੂੰ ਮੌਕਾ ਦੇ ਕੇ ਇਕ ਬੱਲੇਬਾਜ਼ ਨਾਲ-ਨਾਲ ਇਕ ਵਿਕਟਕੀਪਰ ਦੇ ਤੌਰ 'ਤੇ ਵੀ ਉਨ੍ਹਾਂ ਨੇ ਪਰਖਣਾ ਚਾਹੁੰਦੇ ਸਨ, ਇਸੇ ਦੇ ਚੱਲਦੇ ਧੋਨੀ ਨੂੰ ਆਰਾਮ ਦਿੱਤਾ ਗਿਆ ਸੀ, ਹੁਣ ਸਿਲੈਕਟਰ ਵਰਲਡ ਕੱਪ ਲਈ ਟੀਮ ਫਾਈਨਲ ਕਰਨਾ ਚਾਹੁੰਦੇ ਹਨ ਅਤੇ ਧੋਨੀ ਦਾ ਵਰਲਡ ਕੱਪ ਖੇਡਣਾ ਤੈਅ ਹੈ। ਇਸ ਲਈ ਧੋਨੀ ਦੀ ਟੀਮ 'ਚ ਵਾਪਸੀ ਹੋ ਗਈ,ਹਾਲ ਹੀ 'ਚ ਚੀਫ ਸਿਲੈਕਟਰ ਐੱਮ.ਐੱਸ.ਕੇ. ਪ੍ਰਸਾਦ ਨੇ ਕਿਹਾ ਕਿ ਹੁਣ 2019 ਵਰਲਡ ਕੱਪ ਤੱਕ ਟੀਮ ਇੰਡੀਆ ਦੀ ਚੋਣ 'ਚ ਕੋਈ ਪ੍ਰਯੋਗ ਨਹੀਂ ਹੋਵੇਗਾ। ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ 12 ਜਨਵਰੀ ਨੂੰ ਖੇਡਿਆ ਜਾਵੇਗਾ, ਇਹ ਮੈਚ ਸਿਡਨੀ ਦੇ ਮੈਦਾਨ 'ਤੇ ਖੇਡਿਆ ਜਾਵੇਗਾ।


author

suman saroa

Content Editor

Related News