ਫੈਨ ਵੱਲੋਂ ਧੋਨੀ ਨੂੰ ਅਗਲੀ ਸੀਰੀਜ਼ ਖੇਡਣ ਲਈ ਕੀਤੀ ਗਈ ਇਹ ਪੇਸ਼ਕਸ਼ ; ਫੋਟੋ ਵਾਇਰਲ

09/16/2019 4:46:31 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਖਿਲਾਫ ਐਤਵਾਰ ਨੂੰ ਧਰਮਸ਼ਾਲਾ 'ਚ ਖੇਡਿਆ ਜਾਣ ਵਾਲਾ ਪਹਿਲਾ ਟੀ-20 ਮੈਚ ਮੀਂਹ ਕਾਰਨ ਇਕ ਵੀ ਗੇਂਦ ਕਰਾਏ ਬਿਨਾ ਰੱਦ ਹੋ ਗਿਆ। ਮੈਚ ਰੱਦ ਹੋਣ ਦੇ ਬਾਅਦ ਸਟੇਡੀਅਮ 'ਚ ਖੜ੍ਹਾ ਫੈਂਸ ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਯਾਦ ਕਰਦੇ ਅਤੇ ਉਨ੍ਹਾਂ ਅੱਗੇ ਗੁਹਾਰ ਲਗਾਉਂਦੇ ਨਜ਼ਰ ਆਇਆ ਕਿ 500 ਜ਼ਿਆਦਾ ਲੈ ਲਵੋ ਪਰ ਅਗਲੀ ਸੀਰੀਜ਼ ਖੇਡ ਲਵੋ।
PunjabKesari
ਵਰਲਡ ਕੱਪ ਦੇ ਸੈਮੀਫਾਈਨਲ 'ਚ ਹਾਰਨ ਦੇ ਬਾਅਦ ਹੀ ਧੋਨੀ ਕ੍ਰਿਕਟ ਤੋਂ ਦੂਰੀ ਬਣਾਏ ਹੋਏ ਹਨ। ਉਨ੍ਹਾਂ ਦੇ ਟੀਮ 'ਚ ਵਾਪਸੀ ਅਤੇ ਸੰਨਿਆਸ ਨੂੰ ਲੈ ਕੇ ਖਬਰ ਨਹੀਂ ਹੈ। ਜਦਕਿ ਦੱਖਣੀ ਅਫਰੀਕਾ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਦੇਖਣ ਧੋਨੀ ਦਾ ਇਕ ਫੈਨ ਸਟੇਡੀਅਮ 'ਚ ਪਹੁੰਚਿਆ ਹੋਇਆ ਸੀ। ਉਸ ਨੇ ਪੋਸਟ 'ਤੇ ਲਿਖਿਆ ਸੀ ਕਿ ਧੋਨੀ ਭਰਾ 500 ਜ਼ਿਆਦਾ ਲੈ ਲਵੋ ਪਰ ਅਗਲੀ ਸੀਰੀਜ਼ ਖੇਡ ਲਵੋ। ਧੋਨੀ ਦੇ ਫੈਨ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
PunjabKesari
ਜ਼ਿਕਰਯੋਗ ਹੈ ਕਿ ਧਰਮਸ਼ਾਲਾ 'ਚ ਹੋਣ ਵਾਲੇ ਮੈਚ 'ਚ ਮੀਂਹ ਨੇ ਇਸ ਤਰ੍ਹਾਂ ਰੁਕਾਵਟ ਪਾਈ ਕਿ ਟਾਸ ਤਕ ਨਾ ਹੋ ਸਕਿਆ। ਹਾਲਾਂਕਿ ਸ਼ਾਮ 6.30 ਵਜੇ ਤਕ ਟਾਸ ਹੋਣ ਵਾਲਾ ਸੀ ਤਾਂ ਮੀਂਹ ਘੱਟ ਹੋਇਆ ਅਤੇ ਮੈਚ ਦੀ ਸੰਭਾਵਨਾ ਬਣੀ ਪਰ ਕੁਝ ਮਿੰਟਾਂ ਬਾਅਦ ਹੀ ਮੀਂਹ ਤੇਜ਼ ਹੋ ਗਿਆ ਅਤੇ ਮੈਚ ਰੱਦ ਹੋਣ ਦੇ ਬਾਅਦ ਫੈਂਸ ਕਾਫੀ ਨਿਰਾਸ਼ ਦਿਸੇ। ਹੁਣ ਦੱਖਣੀ ਅਫਰੀਕਾ ਦੇ ਨਾਲ ਦੂਜਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ 'ਚ ਖੇਡਿਆ ਜਾਵੇਗਾ।


Tarsem Singh

Content Editor

Related News