ਧੋਨੀ ਦੇ ਸੰਨਿਆਸ ''ਤੇ ਗਾਂਗੁਲੀ ਦਾ ਬਿਆਨ, BCCI ਪ੍ਰਮੁੱਖ ਬਣਨ ਦੇ ਅਗਲੇ ਹੀ ਦਿਨ ਚੁਕਣਗੇ ਇਹ ਕਦਮ

Thursday, Oct 17, 2019 - 12:30 PM (IST)

ਧੋਨੀ ਦੇ ਸੰਨਿਆਸ ''ਤੇ ਗਾਂਗੁਲੀ ਦਾ ਬਿਆਨ, BCCI ਪ੍ਰਮੁੱਖ ਬਣਨ ਦੇ ਅਗਲੇ ਹੀ ਦਿਨ ਚੁਕਣਗੇ ਇਹ ਕਦਮ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਛੇਤੀ ਪ੍ਰਧਾਨ ਬਣਨ ਵਾਲੇ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਟੀਮ ਇੰਡੀਆ ਦੇ ਧਾਕੜ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਭਵਿੱਖ 'ਤੇ ਕੋਈ ਜਲਦਬਾਜ਼ੀ 'ਚ ਫੈਸਲਾ ਨਹੀਂ ਲਿਆ ਜਾਵੇਗਾ। ਸੌਰਵ ਨੇ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੇ ਅਹੁਦੇਦਾਰਾਂ ਦੇ ਨਾਲ ਗੈਰ ਰਸਮੀ ਬੈਠਕ ਦੇ ਬਾਅਦ ਕਿਹਾ ਕਿ ਸਾਨੂੰ ਪਹਿਲਾਂ ਇਹ ਪਤਾ ਲਗਾਉਣਾ ਹੋਵੇਗਾ ਕਿ ਧੋਨੀ ਖ਼ੁਦ ਕੀ ਸੋਚ ਰਹੇ ਹਨ। ਮੈਂ ਇਸ ਬਾਰੇ ਚੋਣਕਰਤਾਵਾਂ ਨਾਲ ਗੱਲ ਕਰਾਂਗਾ ਜਦੋਂ ਅਸੀਂ 24 ਅਕਤੂਬਰ ਨੂੰ ਮਿਲਾਂਗੇ ਅਤੇ ਫਿਰ ਸਾਨੂੰ ਦੇਖਣਾ ਹੋਵੇਗਾ ਕਿ ਕੀ ਕੀਤਾ ਜਾ ਸਕਦਾ ਹੈ। ਗਾਂਗੁਲੀ 24 ਅਕਤੂਬਰ ਤੋਂ ਹੀ ਕਪਤਾਨ ਵਿਰਾਟ ਕੋਹਲੀ ਨਾਲ ਮੁਲਾਕਾਤ ਕਰਨਗੇ।
PunjabKesari
ਧੋਨੀ ਨੇ ਮੈਨਚੈਸਟਰ 'ਚ ਹੋਏ ਆਈ. ਸੀ. ਸੀ. ਵਨ-ਡੇ ਵਿਸ਼ਵ ਕੱਪ ਸੈਮੀਫਾਈਨਲ 'ਚ ਵਿਰਾਟ ਕੋਹਲੀ ਐਂਡ ਕੰਪਨੀ ਦੀ ਹਾਰ ਦੇ ਬਾਅਦ ਤੋਂ ਅਜੇ ਤਕ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ। ਇਹੋ ਵਜ੍ਹਾ ਹੈ ਕਿ ਸਾਬਕਾ ਕਪਤਾਨ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਗਾਂਗੁਲੀ ਦੇ ਅਧਿਕਾਰਤ ਤੌਰ 'ਤੇ ਪ੍ਰਧਾਨ ਬਣਨ ਦੇ ਦੋ ਦਿਨਾਂ ਬਾਅਦ 24 ਅਕਤੂਬਰ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੀ ਟੀ-20 ਸੀਰੀਜ਼ ਦੇ ਲਈ ਟੀਮ ਚੁਣੀ ਜਾਵੇਗੀ। ਪਹਿਲਾਂ ਇਹ ਚੋਣ 21 ਅਕਤੂਬਰ ਨੂੰ ਹੋਣੀ ਸੀ।


author

Tarsem Singh

Content Editor

Related News