ਧੋਨੀ ਛੇਤੀ ਕਰ ਸਕਦੇ ਹਨ ਮੈਦਾਨ ''ਤੇ ਵਾਪਸੀ, ਜਿਮ ''ਚ ਪਸੀਨਾ ਵਹਾਉਣ ਵਾਲੀ ਵੀਡੀਓ ਵਾਇਰਲ
Saturday, Oct 26, 2019 - 12:00 PM (IST)

ਸਪੋਰਟਸ ਡੈਸਕ— ਮਹਿੰਦਰ ਸਿੰਘ ਧੋਨੀ ਵਨ-ਡੇ ਵਰਲਡ ਕੱਪ ਦੇ ਬਾਅਦ ਤੋਂ ਹੀ ਕ੍ਰਿਕਟ ਟੀਮ 'ਚੋਂ ਬਾਹਰ ਹਨ। ਪਰ ਹੁਣ ਧੋਨੀ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਛੇਤੀ ਹੀ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ ਕਰ ਸਕਦੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਵੀਡੀਓ ਨੂੰ ਦੇਖ ਕੇ ਅਜਿਹਾ ਕਿਹਾ ਜਾ ਸਕਦਾ ਹੈ। ਵੀਡੀਓ 'ਚ ਧੋਨੀ ਜਿਮ 'ਚ ਪਸੀਨਾ ਵਹਾ ਰਹੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਭਾਵੇਂ ਹੀ ਉਨ੍ਹਾਂ ਨੂੰ ਬੰਗਲਾਦੇਸ਼ ਖਿਲਾਫ ਸੀਰੀਜ਼ ਦੇ ਲਈ ਨਹੀਂ ਚੁਣਿਆ ਹੋਵੇ ਪਰ ਮੰਨਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਜਾਂ ਸ਼੍ਰੀਲੰਕਾ ਖਿਲਾਫ ਸੀਰੀਜ਼ 'ਚ ਵਾਪਸੀ ਕਰ ਸਕਦੇ ਹਨ ਕਿਉਂਕਿ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਦੇਖਦੇ ਹੋਏ ਹੀ ਅਜਿਹਾ ਕੀਤਾ ਜਾ ਸਕਦਾ ਹੈ।
Fitness Level ➖ MS DHONI 🔥 pic.twitter.com/TMJS8Tcx6u
— DHONIsm™ ❤️ (@DHONIism) October 25, 2019
ਟੀ-20 ਵਰਲਡ ਕੱਪ ਅਗਲੇ ਸਾਲ 18 ਅਕਤੂਬਰ ਤੋਂ 15 ਨਵੰਬਰ ਤੱਕ ਹੋਣਾ ਹੈ। ਹੁਣ ਐੱਮ. ਐੱਸ. ਧੋਨੀ ਨੇ ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਜਿਮ 'ਚ ਪਸੀਨਾ ਵਹਾਉਣਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਉਹ ਜਿਮ 'ਚ ਵਰਕਆਊਟ ਕਰਦੇ ਦਿਸ ਰਹੇ ਹਨ। ਝਾਰਖੰਡ ਦੀ ਅੰਡਰ-23 ਟੀਮ 31 ਅਕਤੂਬਰ ਤੋਂ ਹੋਣ ਵਾਲੇ ਵਨ-ਡੇ ਟੂਰਨਾਮੈਂਟ ਲਈ ਕੈਂਪ 'ਚ ਹਿੱਸਾ ਲਵੇਗੀ। ਪਤਾ ਲੱਗਾ ਹੈ ਕਿ ਧੋਨੀ ਨੇ ਝਾਰਖੰਡ ਦੀ ਸੀਨੀਅਰ ਟੀਮ ਦੇ ਸਪੋਰਟ ਸਟਾਫ ਨਾਲ ਗੱਲ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦੇ ਅੰਡਰ-23 ਟੀਮ ਦੇ ਖਿਡਾਰੀਆਂ ਦੇ ਨਾਲ ਅਭਿਆਸ ਕਰਨ ਦੀਆਂ ਖਬਰਾਂ ਹਨ। ਇਹ ਕੈਂਪ ਇਕ ਹਫਤੇ ਤਕ ਚਲੇਗਾ।