ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, ਧੋਨੀ ਕਰਨ ਜਾ ਰਹੇ ਹਨ ਮੈਦਾਨ ''ਤੇ ਵਾਪਸੀ

02/16/2020 3:23:19 PM

ਸਪੋਰਟਸ ਡੈਸਕ— ਦੋ ਵਾਰ ਦੇ ਵਿਸ਼ਵ ਖਿਤਾਬ ਜਿੱਤਣ ਵਾਲੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇੰਗਲੈਂਡ 'ਚ 2019 ਵਰਲਡ ਕੱਪ ਤੋਂ ਬਾਅਦ ਟੀਮ ਇੰਡੀਆ ਤੋਂ ਬਾਹਰ ਹਨ। ਮਹਿੰਦਰ ਸਿੰਘ ਧੋਨੀ ਨੂੰ ਨਿਊਜ਼ੀਲੈਂਡ ਦੇ ਖਿਲਾਫ ਸੈਮੀਫਾਈਨਲ 'ਚ ਆਖਰੀ ਮੈਚ ਖੇਡਦੇ ਹੋਏ ਦੇਖਿਆ ਗਿਆ ਸੀ। ਮੰਨਿਆ ਜਾ ਰਹਾ ਸੀ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈਣਗੇ। ਹਾਲਾਂਕਿ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਹੁਣ ਐੱਮ. ਐੱਸ. ਧੋਨੀ ਦੀ ਵਾਪਸੀ ਦਾ ਐਲਾਨ ਹੋ ਗਿਆ ਹੈ ਅਤੇ ਉਹ ਮਾਰਚ 'ਚ ਮੈਦਾਨ 'ਤੇ ਵਾਪਸੀ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਧੋਨੀ ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈ. ਪੀ. ਐੱਲ. 2020 ਦੇ ਨਾਲ ਕ੍ਰਿਕਟ ਦੀ ਦੁਨੀਆ 'ਚ ਵਾਪਸ ਪਰਤਨਗੇ।
PunjabKesari
ਦਰਅਸਲ, ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. 2020 ਦੇ ਲੀਗ ਮੈਚਾਂ ਦਾ ਸ਼ੈਡਿਊਲ ਜਾਰੀ ਕੀਤਾ ਹੈ। ਇਸੇ ਸ਼ੈਡਿਊਲ 'ਚ ਸਾਹਮਣੇ ਆਇਆ ਹੈ ਕਿ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦੇ ਉਦਘਾਟਨ ਮੈਚ 'ਚ ਡਿਫੈਂਡਿੰਗ ਆਈ. ਪੀ. ਐੱਲ. ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰਕਿੰਗਜ਼ ਦਾ ਮੁਕਾਬਲਾ ਵਾਨਖੇੜੇ ਸਟੇਡੀਅਮ 'ਚ ਹੋਵੇਗਾ। ਇਸੇ ਮੈਚ 'ਚ ਐੱਮ. ਐੱਸ. ਧੋਨੀ ਆਪਣੀ ਟੀਮ ਸੀ. ਐੱਸ. ਕੇ. ਦੀ ਕਪਤਾਨੀ ਕਰਨਗੇ ਅਤੇ ਪਹਿਲੀ ਵਾਰ ਵਰਲਡ ਕੱਪ 2019 ਦੇ ਸੈਮੀਫਾਈਨਲ ਦੇ ਬਾਅਦ ਕ੍ਰਿਕਟ ਮੈਚ ਖੇਡਣਗੇ।
PunjabKesari
ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ ਇਹ ਮੁਕਾਬਲਾ ਐਤਵਾਰ 29 ਮਾਰਚ ਨੂੰ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਧੋਨੀ ਕਿਸੇ ਵੀ ਮੈਚ 'ਚ ਨਹੀ ਖੇਡੇ। ਅਜਿਹੇ 'ਚ ਜ਼ਾਹਰ ਹੈ ਕਿ ਐੱਮ. ਐੱਸ. ਧੋਨੀ 10 ਜੁਲਾਈ 2019 ਵਨ-ਡੇ ਵਰਲਡ ਕੱਪ ਦੇ ਬਾਅਦ ਤੋਂ 29 ਮਾਰਚ 2020 'ਚ ਮੈਦਾਨ 'ਤੇ ਉਤਰਨਗੇ। ਹਾਲਾਂਕਿ ਭਾਰਤੀ ਟੀਮ 'ਚ ਧੋਨੀ ਦੀ ਵਾਪਸੀ ਹੋਵੇਗੀ ਜਾਂ ਨਹੀਂ ਇਹ ਉਨ੍ਹਾਂ ਦੀ ਆਈ. ਪੀ. ਐੱਲ. ਪਰਫਾਰਮੈਂਸ 'ਤੇ ਨਿਰਭਰ ਕਰੇਗਾ।
PunjabKesari
ਭਾਰਤੀ ਟੀਮ ਨੂੰ ਆਈ. ਪੀ. ਐੱਲ. ਦੇ ਬਾਅਦ ਦੋ ਵੱਡੇ ਟੂਰਨਾਮੈਂਟ ਖੇਡਣੇ ਹਨ। ਆਈ. ਪੀ. ਐੱਲ. 2020 ਦੇ ਖਤਮ ਹੋਣ ਦੇ ਬਾਅਦ ਭਾਰਤੀ ਟੀਮ ਨੂੰ ਏਸ਼ੀਆ ਕੱਪ 2020 'ਚ ਹਿੱਸਾ ਲੈਣਾ ਹੈ। ਏਸ਼ੀਆ ਕੱਪ ਦੇ ਬਾਅਦ ਟੀਮ ਇੰਡੀਆ ਆਸਟਰੇਲੀਆ 'ਚ ਹੋਣ ਵਾਲੇ ਆਈ. ਸੀ. ਸੀ. ਟੀ-20 ਵਰਲਡ ਕੱਪ 'ਚ ਸ਼ਾਮਲ ਹੋਣ ਲਈ ਰਵਾਨਾ ਹੋਵੇਗੀ। ਅਜਿਹੇ 'ਚ ਆਈ. ਪੀ. ਐੱਲ. ਦੀ ਫਾਰਮ ਟੀ-20 ਦੇ ਅਗਲੇ ਦੋ ਟੂਰਨਾਮੈਂਟ 'ਚ ਖਿਡਾਰੀਆਂ ਦੇ ਕੰਮ ਆਵੇਗੀ। ਜੇਕਰ ਮਹਿੰਦਰ ਸਿੰਘ ਧੋਨੀ ਵੀ ਚੰਗਾ ਪ੍ਰਦਰਸ਼ਨ ਕਰਦੇ ਹਨ ਅਤੇ ਬਾਕੀ ਵਿਕਟਕੀਪਰ ਬੱਲੇਬਾਜ਼ ਖ਼ਰਾਬ ਪ੍ਰਦਰਸ਼ਨ ਕਰਦੇ ਹਨ ਤਾਂ ਧੋਨੀ ਨੂੰ ਨੀਲੀ ਜਰਸੀ 'ਚ ਵੀ ਦੇਖਿਆ ਜਾ ਸਕਦਾ ਹੈ।


Tarsem Singh

Content Editor

Related News