ਮਹਿੰਦਰ ਸਿੰਘ ਧੋਨੀ ਦੇ ਸਲਾਹਕਾਰ ਰਹੇ ਦੇਵਲ ਸਹਾਏ ਦਾ 73 ਸਾਲ ਦੀ ਉਮਰ ''ਚ ਦਿਹਾਂਤ

11/24/2020 1:06:53 PM

ਸਪੋਰਟਸ ਡੈਸਕ : ਮਹਿੰਦਰ ਸਿੰਘ ਧੋਨੀ ਦੇ ਸਲਾਹਕਾਰ ਰਹੇ ਦੇਵਲ ਸਹਾਏ ਦਾ ਮੰਗਲਵਾਰ ਨੂੰ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਣਾ ਬੰਦ ਕਰ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਸਹਾਏ (ਉਮਰ 73 ਸਾਲ) ਆਪਣੀ ਪਤਨੀ, ਧੀ ਅਤੇ ਪੁੱਤਰ ਨਾਲ ਰਾਂਚੀ ਵਿਚ ਰਹਿੰਦੇ ਸਨ।

ਇਹ ਵੀ ਪੜ੍ਹੋ: ਸ਼ੋਏਬ ਅਖ਼ਤਰ ਦਾ ਖ਼ੁਲਾਸਾ, ਗੇਦਬਾਜ਼ੀ ਦੀ ਰਫ਼ਤਾਰ ਵਧਾਉਣ ਲਈ ਮੈਨੂੰ ਵੀ ਆਫ਼ਰ ਹੋਈ ਸੀ 'ਡਰੱਗ'

ਸਹਾਏ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ 9 ਅਕਤੂਬਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਸਹਾਏ ਦੇ ਪੁੱਤਰ ਨੇ ਦੱਸਿਆ ਕਿ 10 ਦਿਨ ਘਰ ਵਿਚ ਰਹਿਣ ਦੇ ਬਾਅਦ ਉਨ੍ਹਾਂ ਨੂੰ ਫਿਰ ਤੋਂ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਅਤੇ ਅੱਜ ਸਵੇਰੇ ਕਰੀਬ 3 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ।  ਸਹਾਏ ਦਾ ਅੰਤਿਮ ਸੰਸਕਾਰ ਦੁਪਹਿਰ 1 ਵਜੇ ਰਾਂਚੀ ਵਿਚ ਹੋਵੇਗਾ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ

ਸਹਾਏ ਪਹਿਲਾਂ M53ON ਵਿਚ ਚੀਫ ਇੰਜੀਨੀਅਰ ਸਨ ਅਤੇ ਫਿਰ ਸੈਂਟਰਲ ਕੋਲਫੀਲਡਸ ਲਿਮਿਟਡ ਵਿਚ ਚਲੇ ਗਏ, ਜਿੱਥੋਂ ਉਹ ਨਿਰਦੇਸ਼ਕ ਦੇ ਰੂਪ ਵਿਚ ਸੇਵਾਮੁਕਤ ਹੋਏ। ਧੋਨੀ ਦੇ ਪਿਤਾ ਨੇ ਵੀ M53ON ਵਿਚ ਕੰਮ ਕੀਤਾ ਸੀ। ਐਮ.ਐਸ. ਧੋਨੀ ਦੀ ਬਾਇਓਪਿਕ 'ਐਮ. ਐਸ. ਧੋਨੀ : ਦਿ ਅਨਟੋਲਡ ਸਟੋਰੀ' ਵਿਚ ਵੀ ਦੇਵਲ ਸਹਾਏ ਦਾ ਜ਼ਿਕਰ ਕੀਤਾ ਗਿਆ ਹੈ। ਮਹਿੰਦਰ ਸਿੰਘ ਧੋਨੀ ਨੂੰ ਕ੍ਰਿਕਟ ਜਗਤ ਵਿਚ ਇੰਨੀ ਉਚਾਈ ਤੱਕ ਪਹੁੰਚਾਉਣ ਵਿਚ ਦੇਵਲ ਦਾ ਅਹਿਮ ਯੋਗਦਾਨ ਰਿਹਾ।

ਇਹ ਵੀ ਪੜ੍ਹੋ:  ਮਹਿੰਗਾਈ ਦੀ ਮਾਰ, 70 ਰੁਪਏ ਕਿੱਲੋ ਹੋਇਆ ਗੰਢਿਆਂ ਦਾ ਭਾਅ, ਲੋਕਾਂ ਦੇ ਹੰਝੂ ਕਢਾਉਣ ਲਈ ਤਿਆਰ


cherry

Content Editor

Related News