ਕੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਅਦ ਹੁਣ IPL ਤੋਂ ਸੰਨਿਆਸ ਲੈਣ ਵਾਲੇ ਹਨ MS ਧੋਨੀ ?
Saturday, Oct 24, 2020 - 04:26 PM (IST)
ਸਪੋਰਟਸ ਡੈਸਕ : ਸੋਸ਼ਲ ਮੀਡੀਆ 'ਤੇ ਮਹਿੰਦਰ ਸਿੰਘ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਆਈ.ਪੀ.ਐਲ. ਤੋਂ ਸੰਨਿਆਸ ਲੈਣ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ। ਦਰਅਸਲ ਆਈ.ਪੀ.ਐਲ. 2020 ਵਿਚ ਸ਼ੁੱਕਰਵਾਰ ਨੂੰ ਚੇਨਈ ਸੁਪਰਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਖੇਡਿਆ ਗਿਆ ਸੀ। ਇਸ ਮੈਚ ਵਿਚ ਚੇਨਈ ਸੁਪਰਕਿੰਗਜ਼ ਨੂੰ 10 ਵਿਕਟਾਂ ਨਾਲ ਹਾਰ ਝੱਲਣੀ ਪਈ। ਇਸ ਦੇ ਬਾਵਜੂਦ ਮੈਚ ਦੇ ਬਾਅਦ ਐਮ.ਐਸ. ਧੋਨੀ ਨੇ ਆਪਣੇ ਨਾਮ ਅਤੇ ਨੰਬਰ ਵਾਲੀ ਜਰਸੀ ਵਿਰੋਧੀ ਟੀਮ ਦੇ ਖਿਡਾਰੀਆਂ ਹਾਰਦਿਕ ਪੰਡਯਾ ਅਤੇ ਕਰੁਣਾਲ ਪੰਡਯਾ ਨੂੰ ਭੇਂਟ ਕੀਤੀ।
ਇਹ ਵੀ ਪੜ੍ਹੋ: ਜਿੱਥੋਂ ਸ਼ੁਰੂ ਹੋਇਆ ਸੀ ਕੋਰੋਨਾ ਵਾਇਰਸ, ਉਥੇ 30 ਅਕਤੂਬਰ ਨੂੰ ਜਾਏਗੀ ਏਅਰ ਇੰਡੀਆ ਦੀ ਉਡਾਨ
ਆਈ.ਪੀ.ਐਲ. ਨੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਹਾਰਦਿਕ ਅਤੇ ਕਰੁਣਾਲ ਨੇ 7 ਨੰਬਰ ਵਾਲੀ ਜਰਸੀ ਹੱਥ ਵਿਚ ਫੜੀ ਹੋਈ ਸੀ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਸੀ, 'ਪੰਡਯਾ ਭਰਾਵਾਂ ਲਈ ਇਕ ਯਾਦਗਾਰ ਪਲ। ਇਸ ਤਸਵੀਰ ਦੇ ਅਪਲੋਡ ਹੋਣ ਦੀ ਦੇਰ ਸੀ ਕਿ ਲੋਕਾਂ ਨੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਆਈ.ਪੀ.ਐਲ. 2020 ਦੇ ਕਿਸੇ ਮੈਚ ਦੇ ਬਾਦ ਧੋਨੀ ਦੇ ਨਾਮ ਅਤੇ ਨੰਬਰ ਵਾਲੀ ਜਰਸੀ ਵਿਰੋਧੀ ਟੀਮ ਦੇ ਖਿਡਾਰੀ ਨੂੰ ਸੌਂਪੀ ਗਈ ਹੋਵੇ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਖਿਡਾਰੀ ਜੌਸ ਬਟਲਰ ਨੂੰ ਧੋਨੀ ਦੇ ਨੰਬਰ 7 ਵਾਲੀ ਟੀ-ਸ਼ਰਟ ਭੇਂਟ ਕੀਤੀ ਗਈ ਸੀ। ਚੇਨਈ ਸੁਪਰਕਿੰਗਜ਼ ਦੀ ਟੀਮ ਰਾਜਸਥਾਨ ਰਾਇਲਜ਼ ਤੋਂ ਮੈਚ ਹਾਰ ਗਈ ਸੀ। ਧੋਨੀ ਤਰ੍ਹਾਂ ਜੌਸ ਬਟਲਰ ਵੀ ਵਿਕਟਕੀਪਰ ਹਨ।
ਇਹ ਵੀ ਪੜ੍ਹੋ: ਗ਼ਰੀਬੀ ਕਾਰਨ ਖ਼ਰਾਬ ਫ਼ੋਨ ਠੀਕ ਨਾ ਕਰਾ ਸਕੇ ਮਾਪੇ,ਪੜ੍ਹਾਈ 'ਚ ਦਿੱਕਤ ਆਉਣ 'ਤੇ ਵਿਦਿਆਰਥੀ ਨੇ ਲਿਆ ਫਾਹਾ
ਧੋਨੀ ਦੇ ਇਸ ਸਪੈਸ਼ਨ ਤੋਹਫ਼ੇ ਨੇ ਹੀ ਇਨ੍ਹਾਂ ਖਦਸ਼ਿਆਂ ਨੂੰ ਜਨਮ ਦਿੱਤਾ ਹੈ ਕਿ ਇਹ ਉਨ੍ਹਾਂ ਦਾ ਆਖ਼ਰੀ ਆਈ.ਪੀ.ਐਲ. ਹੋ ਸਕਦਾ ਹੈ। ਇਸ ਤੋਂ ਪਹਿਲਾਂ ਕਿਸੇ ਵੀ ਟੂਰਨਾਮੈਂਟ ਵਿਚ ਅਜਿਹੀ ਕੋਈ ਉਦਾਹਰਨ ਦੇਖਣ ਨੂੰ ਨਹੀਂ ਮਿਲੀ ਹੈ, ਜਦੋਂ ਕਿਸੇ ਖਿਡਾਰੀ ਦੇ ਨਾਂ ਅਤੇ ਨੰਬਰ ਵਾਲੀ ਜਰਸੀ ਦੂਜੇ ਟੀਮ ਦੇ ਖਿਡਾਰੀਆਂ ਨੂੰ ਦਿੱਤੀ ਗਈ ਹੈ। ਧੋਨੀ ਇਸ ਇਸ ਸਪੈਸ਼ਨ ਜਰਸੀ ਦੇ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਸਰਗਰਮ ਹੋ ਗਏ ਹਨ। ਇਕ ਯੂਜ਼ਰ ਨੇ ਲਿਖਿਆ ਕਿ ਆਖ਼ਿਰ ਇਹ ਟੀ-ਸ਼ਰਟ ਕਿਉਂ ਦਿੱਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਇਸ ਲੀਜੇਂਡ ਦੇ ਕੁੱਝ ਹੀ ਮੈਚ ਬਚੇ ਹੋਣ।
ਇਹ ਵੀ ਪੜ੍ਹੋ: ਹਸਪਤਾਲ 'ਚੋਂ ਕਪਿਲ ਦੇਵ ਨੇ ਕੀਤਾ ਟਵੀਟ, ਸਲਾਮਤੀ ਮੰਗਣ ਵਾਲਿਆਂ ਦਾ ਕੀਤਾ ਧੰਨਵਾਦ