ਟਰਾਫ਼ੀ ਜਿੱਤ ਕੇ ਵਤਨ ਪਰਤੇ ਖਿਡਾਰੀਆਂ ਨੂੰ ਸਰਕਾਰ ਨੇ ਦਿੱਤੀ ਇਕਾਂਤਵਾਸ ਤੋਂ ਛੋਟ
Friday, Jan 22, 2021 - 12:22 PM (IST)
ਮੁੰਬਈ (ਵਾਰਤਾ) : ਮਹਾਰਾਸ਼ਟਰ ਸਰਕਾਰ ਨੇ ਆਸਟਰੇਲੀਆ ਖ਼ਿਲਾਫ਼ ਬਾਰਡਰ ਗਾਵਸਕਰ ਟਰਾਫ਼ੀ ਜਿੱਤ ਕੇ ਵੀਰਵਾਰ ਨੂੰ ਮੰੁਬਈ ਪਰਤੇ ਕਪਤਾਨ ਅਜਿੰਕਿਆ ਰਹਾਣੇ ਅਤੇ ਹੋਰਨਾਂ ਭਾਰਤੀ ਖਿਡਾਰੀਆਂ ਨੂੰ ਇਕਾਂਤਵਾਸ ਤੋਂ ਛੋਟ ਦਿੱਤੀ ਹੈ। ਮੁੰਬਈ ਕ੍ਰਿਕਟ ਸੰਘ (ਐਮ. ਸੀ. ਏ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਤੇ ਐਮ. ਸੀ. ਏ. ਵਲੋਂ ਮਹਾਰਾਸ਼ਟਰ ਦੀ ਗਠਜੋੜ ਵਾਲੀ ਸਰਕਾਰ ਦੀ ਸਹਿਯੋਗੀ ਪਾਰਟੀ ਕਾਂਗਰਸ ਦੇ ਪ੍ਰਮੁਖ ਤੇ ਬੀ. ਸੀ. ਸੀ. ਆਈ. ਤੇ ਐੱਮ. ਸੀ. ਏ. ਦੇ ਸਾਬਕਾ ਪ੍ਰਧਾਨ ਸ਼ਰਦ ਪਵਾਰ ਕੋਲ ਖਿਡਾਰੀਆਂ ਨੂੰ ਇਕਾਂਤਵਾਸ ਤੋਂ ਛੋਟ ਦੇਣ ਦੀ ਅਪੀਲ ਤੋਂ ਬਾਅਦ ਉਨ੍ਹਾਂ ਨੂੰ ਸੂਬੇ ਵਿਚ ਜ਼ਰੂਰੀ 14 ਦਿਨਾਂ ਦੇ ਇਕਾਂਤਵਾਸ ਤੋਂ ਛੋਟ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚ ਰਹਾਣੇ, ਰੋਹਿਤ, ਪਿ੍ਰਥਵੀ, ਸ਼ਾਰਦੁਲ, ਟੀਮ ਦਾ ਕੋਚ ਰਵੀ ਸ਼ਾਸਤਰੀ ਤੇ ਹੋਰ ਸਪੋਰਟਸ ਸਟਾਫ ਸ਼ਾਮਲ ਹੈ।
ਇਹ ਵੀ ਪੜ੍ਹੋ: ਵਤਨ ਪਰਤਣ ’ਤੇ ਹਵਾਈਅੱਡੇ ਤੋਂ ਸਿੱਧਾ ਆਪਣੇ ਪਿਤਾ ਦੀ ਕਬਰ ’ਤੇ ਫੁੱਲ ਚੜ੍ਹਾਉਣ ਪਹੁੰਚਿਆ ਸਿਰਾਜ
ਭਾਰਤੀ ਖਿਡਾਰੀਆਂ ਦਾ ਸਵਾਗਤ ਕਰਨ ਮੁੰਬਈ ਹਵਾਈਅੱਡੇ ਪਹੁੰਚੇ ਐਮ.ਸੀ.ਏ. ਅਧਿਕਾਰੀਆਂ ਨੇ ਕਿਹਾ, ‘ਅਸੀਂ ਪਵਾਰ ਤੋਂ ਇਨ੍ਹਾਂ ਖਿਡਾਰੀਆਂ ਨੂੰ ਇਕਾਂਤਵਾਸ ਤੋਂ ਛੋਟ ਦੇਣ ਲਈ ਮਦਦ ਦੀ ਬੇਨਤੀ ਕੀਤੀ ਸੀ, ਕਿਉਂਕਿ ਖਿਡਾਰੀ ਅਗਸਤ ਤੋਂ ਹੀ ਲਗਾਤਾਰ ਇਕਾਂਤਵਾਸ ਵਿਚ ਰਹਿ ਰਹੇ ਹਨ ਅਤੇ ਲਗਾਤਾਰ ਉਨ੍ਹਾਂ ਦੇ ਕੋਰੋਨਾ ਵਾਇਰਸ ਟੈਸਟ ਹੋਏ ਹਨ। ਬੁੱਧਵਾਰ ਰਾਤ ਨੂੰ ਇਕਾਂਤਵਾਸ ਵਿਚ ਛੋਟ ਦੀ ਮਨਜੂਰੀ ਦਿੱਤੀ ਗਈ।’
ਇਹ ਵੀ ਪੜ੍ਹੋ: ਗੌਤਮ ਗੰਭੀਰ ਨੇ ਰਾਮ ਮੰਦਰ ਨਿਰਮਾਣ ਲਈ ਦਿੱਤਾ 1 ਕਰੋੜ ਰੁਪਏ ਦਾ ਦਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।