ਮੈਗਨਸ ਕਾਰਲਸਨ ਨੇ ਬਣਾਇਆ ਸਭ ਤੋਂ ਵੱਧ ਬਾਜ਼ੀਆਂ ''ਚ ਅਜੇਤੂ ਰਹਿਣ ਦਾ ਰਿਕਾਰਡ

01/15/2020 11:30:35 PM

ਵਿਜਕ ਆਨ ਜੀ (ਨੀਦਰਲੈਂਡ)- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿਚ ਚੌਥੀ ਬਾਜ਼ੀ ਚੀਨ ਦੇ ਯੂ ਯਾਂਗਈ ਨਾਲ ਡਰਾਅ ਖੇਡੀ, ਜਦਕਿ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਸਭ ਤੋਂ ਵੱਧ ਬਾਜ਼ੀਆਂ ਵਿਚ ਅਜੇਤੂ ਰਹਿਣ ਦਾ ਨਵਾਂ ਰਿਕਾਰਡ ਬਣਾਇਆ। ਦੂਜੇ ਦੌਰ ਵਿਚ ਵੇਸਲੀ ਸੋ ਕੋਲੋਂ ਹਾਰਨ ਵਾਲਾ ਆਨੰਦ ਰੂਸ ਦੇ ਨਿਕਿਤਾ ਵਿਤੁਈਗੋਵ ਦੇ ਨਾਲ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਹੈ, ਜਦਕਿ ਯਾਂਗਈ 13ਵੇਂ ਸਥਾਨ 'ਤੇ ਹੈ। ਹੁਣ ਜਦਕਿ 14 ਖਿਡਾਰੀਆਂ ਦੀਆਂ ਇਸ ਟੂਰਨਾਮੈਂਟ ਵਿਚ 9 ਦੌਰ ਦੀਆਂ ਬਾਜ਼ੀਆਂ ਖੇਡੀਆਂ ਜਾਣੀਆਂ ਬਾਕੀ ਹਨ। ਉਦੋਂ ਬੇਲਾਰੂਸ ਦੇ ਵਲਾਦਿਸਲਾਵ ਕੋਲਵਾਲੇਵ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਕਾਰਲਸਨ ਨੇ ਸਥਾਨਕ ਖਿਡਾਰੀ ਜੋਰਡਨ ਵਾਨ ਫੋਰੀਸਟ ਨਾਲ ਬਾਜ਼ੀ ਡਰਾਅ ਖੇਡੀ। ਇਸ ਤਰ੍ਹਾਂ ਉਹ ਲਗਾਤਾਰ 111 ਬਾਜ਼ੀਆਂ ਨਾਲ ਅਜੇਤੂ ਹੈ। ਉਸ ਨੇ ਇਸ ਤਰ੍ਹਾਂ ਰੂਸੀ ਮੂਲ ਦੇ ਨੀਦਰਲੈਂਡ ਦੇ ਖਿਡਾਰੀ ਸਰਗੇਈ ਤਿਵੀਯਾਕੋਵ ਦਾ 15 ਸਾਲ ਪੁਰਾਣਾ ਰਿਕਾਰਡ ਤੋੜਿਆ। ਅਮਰੀਕਾ ਦੇ ਵੇਸਲੀ ਸੋ ਨੇ ਆਰਾਮ ਦੇ ਪਹਿਲੇ ਦਿਨ ਤੋਂ ਪਹਿਲਾਂ ਇਕ ਬੜ੍ਹਤ ਬਣਾ ਲਈ ਹੈ। ਉਸ ਨੇ ਈਰਾਨ ਦੇ ਅਲੀਰੇਜਾ ਫਿਰੋਜ਼ਾ ਨੂੰ ਹਰਾਇਆ। ਵੇਸਲੀ ਸੋ ਦੇ 4 ਵਿਚੋਂ 3 ਅੰਕ ਹਨ। ਉਸ ਤੋਂ ਬਾਅਦ ਅਮਰੀਕਾ ਦੇ ਕਾਰੂਆਨਾ ਫੇਬੀਆਨੋ ਅਤੇ ਜੇਫਰੀ ਜਿਯੋਂਗ, ਫੋਰੀਸਟ ਫਿਰੋਜ਼ਾ ਅਤੇ ਰੂਸ ਦੇ ਵਲਾਦੀਸਲਾਵ ਆਰਤਮੀਵ ਦਾ ਨੰਬਰ ਆਉਂਦਾ ਹੈ। ਕਾਰਲਸਨ 4 ਡਰਾਅ ਤੋਂ ਬਾਅਦ ਨੀਦਰਲੈਂਡ ਦਾ ਨੰਬਰ ਆਉਂਦਾ ਹੈ। ਕਾਰਲਸਨ 4 ਡਰਾਅ ਤੋਂ ਬਾਅਦ ਨੀਦਰਲੈਂਡ ਦੇ ਅਨੀਸ ਗਿਰੀ, ਰੂਸ ਦੇ ਦਾਨਿਲ ਦੁਬੋਵ ਅਤੇ ਪੋਲੈਂਡ ਦੇ ਯਾਨ ਕ੍ਰਿਸਟਸਤੋਫ ਨਾਲ ਸਾਂਝੇ 7ਵੇਂ ਨੰਬਰ 'ਤੇ ਹੈ।
ਟਾਟਾ ਸਟੀਲ ਚੈਲੰਜਰ 'ਚ ਭਾਰਤ ਦਾ ਸੂਰਿਯਾ ਸ਼ੇਖਰ ਗਾਂਗੁਲੂ ਨਿਕਲਿਆ ਅੱਗੇ
ਟਾਟਾ ਸਟੀਲ ਚੈਲੰਜਰ ਵਰਗ ਵਿਚ ਵੀ 11 ਗ੍ਰੈਂਡ ਮਾਸਟਰ ਅਤੇ 3 ਇੰਟਰਨੈਸ਼ਨਲ ਮਾਸਟਰਾਂ ਵਿਚਾਲੇ ਰਾਊਂਡ ਰਾਬਿਨ ਆਧਾਰ 'ਤੇ ਮੁਕਾਬਲੇ ਖੇਡੇ ਜਾ ਰਹੇ ਹਨ। ਇਸ ਵਿਚ ਭਾਰਤ ਦਾ ਸੂਰਿਯਾ ਸ਼ੇਖਰ ਗਾਂਗੁਲੀ 3 ਅੰਕ ਬਣਾ ਕੇ ਪਹਿਲੇ ਅਤੇ 2.5 ਅੰਕ ਬਣਾ ਕੇ ਭਾਰਤ ਦਾ ਨਿਹਾਲ ਸਰੀਨ ਸਾਂਝੇ ਦੂਜੇ ਸਥਾਨ 'ਤੇ ਚੱਲ ਰਿਹਾ ਹੈ।


Gurdeep Singh

Content Editor

Related News