ਮੈਗਨਸ ਕਾਰਲਸਨ ਨੇ ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ

Saturday, Dec 11, 2021 - 02:53 AM (IST)

ਮੈਗਨਸ ਕਾਰਲਸਨ ਨੇ ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ

ਦੁਬਈ- (ਨਿਕਲੇਸ਼ ਜੈਨ)- ਨਾਰਵੇ ਦੇ ਸ਼ਤਰੰਜ ਮਾਸਟਰ ਮੈਗਨਸ ਕਾਰਲਸਨ ਨੇ ਦੁਬਈ ਵਿਚ ਆਯੋਜਿਤ ਫਿਡੇ ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ੁੱਕਰਵਾਰ ਨੂੰ ਰੂਸ ਦੇ ਇਯਾਨ ਨੈਪੋਮਨਿਆਚੀ ਨੂੰ ਹਰਾ ਕੇ ਆਪਣੇ ਖਿਤਾਹ ਦਾ ਬਚਾਅ ਕੀਤਾ। ਉਸ ਨੇ ਸੰਯੁਕਤ ਅਰਬ ਅਮੀਰਾਤ ਵਿਚ ਇਸ ਮਹੀਨੇ ਦੁਬਈ ਦੇ ਐਕਸਪੋ 2020 ਵਿਚ ਆਯੋਜਿਤ ਵਿਸ਼ਵ ਪੱਧਰੀ ਟੂਰਨਾਮੈਂਟ ਜਿੱਤਣ ਲਈ 7 ਅੰਕਾਂ ਨੂੰ ਪਾਰ ਕਰਨ ਲਈ ਜ਼ਰੂਰੀ ਇਕ ਅੰਕ ਹਾਸਲ ਕਰਦੇ ਹੋਏ ਨੈਪੋਮਨਿਆਚੀ ਨੂੰ ਹਰਾਇਆ। ਕਾਰਲਸਨ ਨੇ ਇਕ ਤੋਂ ਬਾਅਦ ਇਕ ਕਈ ਰਾਊਂਡਾਂ ਦੇ ਡਰਾਅ ਹੋਣ ਤੋਂ ਬਾਅਦ ਨੈਪੋਮਨਿਆਚੀ ਦੀ ਗਲਤੀ ਦਾ ਫਾਇਦਾ ਚੁੱਕਦੇ ਹੋਏ ਰੋਮਾਂਚਕ ਜਿੱਤ ਦਰਜ ਕੀਤੀ।

ਇਹ ਖ਼ਬਰ ਪੜ੍ਹੋ- AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ


ਇਸ ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਇਕ ਵਾਰ ਚੀਜ਼ਾਂ ਠੀਕ ਹੋਈਆਂ ਤਾਂ ਸਭ ਕੁਝ ਮੇਰੇ ਮੁਤਾਬਕ ਹੋਣ ਲੱਗਾ। ਵੈਸੇ ਵੀ ਤੁਸੀਂ ਵਿਸ਼ਵ ਚੈਂਪੀਅਨਸ਼ਿਪ ਵਿਚ ਆਸਾਨ ਜਿੱਤ ਦੀ ਉਮੀਦ ਨਹੀਂ ਕਰ ਸਕਦੇ। ਕਾਰਲਸਨ ਨੇ ਚੈਂਪੀਅਨਸ਼ਿਪ ਵਲੋਂ ਪੇਸ਼ ਕੀਤੇ ਗਏ 2 ਮਿਲੀਅਨ ਯੂਰੋ (ਲਗਭਗ 17.13 ਕਰੋੜ) ਐਵਾਰਡ ਦਾ 60 ਫੀਸਦੀ ਆਪਣੇ ਨਾਂ ਕੀਤਾ। ਨੈਪੋਮਨਿਆਚੀ ਨੇ ਕਿਹਾ ਕਿ ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਤੋਂ ਕਿੱਥੇ ਗਲਤੀ ਹੋਈ। ਉਸ ਨੇ ਜਿਹੜੀਆਂ ਚੀਜ਼ਾਂ ਇੱਥੇ ਮੇਰੇ ਨਾਲ ਹੋਈਆਂ, ਉਹ ਪਹਿਲਾਂ ਕਦੇ ਨਹੀਂ ਹੋਇਆ। ਆਪਣੇ ਕਰੀਅਰ ਵਿਚ ਮੈਂ ਕੁਝ ਵੱਡੀਆਂ ਗਲਤੀਆਂ ਕੀਤੀਆਂ।

ਇਹ ਖ਼ਬਰ ਪੜ੍ਹੋ-  ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News