ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ

Wednesday, Oct 06, 2021 - 08:30 PM (IST)

ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਜੇਤੂ ਬਣਿਆ ਮੈਗਨਸ ਕਾਰਲਸਨ

ਅਸਲੋ (ਨਾਰਵੇ) (ਨਿਕਲੇਸ਼ ਜੈਨ)- 1 ਸਾਲ ਤੋਂ ਚੱਲ ਰਹੇ ਆਨਲਾਈਨ ਚੈਂਪੀਅਨ ਚੈੱਸ ਟੂਰ ਫਾਈਨਲਸ ਦਾ ਖਿਤਾਬ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਅਮਰੀਕਾ ਦੇ ਵੇਸਲੀ ਸੋ ਨੂੰ 2.5-0.5 ਨਾਲ ਹਰਾ ਕੇ ਜਿੱਤ ਲਿਆ ਹੈ। ਕਾਰਲਸਨ ਨੇ 31.5 ਅੰਕ ਬਣਾਉਂਦੇ ਹੋਏ 1 ਲੱਖ ਅਮਰੀਕੀ ਡਾਲਰ ਦਾ ਪਹਿਲਾ ਇਨਾਮ ਆਪਣੇ ਨਾਂ ਕੀਤਾ। ਫਾਈਨਲ ’ਚ ਅਜਰਬੈਜਾਨ ਦਾ ਤੈਮੂਰ ਰਦਜੋਬੋਵ ਖਿੱਚ ਦਾ ਕੇਂਦਰ ਰਿਹਾ। ਉਹ ਲਗਾਤਾਰ 6 ਮੁਕਾਬਲੇ ਜਿੱਤ ਕੇ 27 ਅੰਕ ਬਣਾ ਕੇ ਦੂਜੇ ਸਥਾਨ ’ਤੇ ਰਿਹਾ ਅਤੇ 60 ਹਜ਼ਾਰ ਅਮਰੀਕੀ ਡਾਲਰ ਜਿੱਤਣ ’ਚ ਕਾਮਯਾਬ ਰਿਹਾ ਜਦੋਂਕਿ ਵੇਸਲੀ ਸੋ ਦੇ ਕਾਰਲਸਨ ਕੋਲੋਂ ਹਾਰਨ ਦਾ ਫਾਇਦਾ ਅਮੇਰਨੀਆ ਦੇ ਲੇਵੋਨ ਅਰੋਨੀਅਨ ਨੂੰ ਮਿਲਿਆ।


ਇਹ ਖ਼ਬਰ ਪੜ੍ਹੋ- ਟਾਸ ਤੇ ਪਿੱਚ ਦਾ ਨਹੀਂ, ਜ਼ਿਆਦਾ ਦੋਸ਼ ਸਾਡਾ : ਸੰਗਾਕਾਰਾ


ਅਰੋਨੀਅਨ ਨੇ 24 ਅੰਕ ਬਣਾ ਕੇ 40 ਹਜ਼ਾਰ ਅਮਰੀਕੀ ਡਾਲਰ ਦਾ ਤੀਜਾ ਇਨਾਮ ਹਾਸਲ ਕੀਤਾ। ਹੋਰ ਖਿਡਾਰੀਆਂ ’ਚ ਅਮਰੀਕਾ ਦੇ ਵੇਸਲੀ ਸੋ, ਹਿਕਾਰੂ ਨਾਕਾਮੁਰਾ, ਰੂਸ ਦੇ ਵਲਾਦੀਸਲਾਵ ਅਟੇਰਮਿਵ, ਨੀਦਰਲੈਂਡ ਦੇ ਅਨੀਸ਼ ਗਿਰੀ, ਫਰਾਂਸ ਦੇ ਮਕਸੀਮ ਲਾਗਰੇਵ, ਪੋਲੈਂਡ ਦੇ ਜਾਨ ਡੂਡਾ ਅਤੇ ਅਰਜਬੈਜਾਨ ਦੇ ਮਮੇਘਾਰੋਵ ਕ੍ਰਮਵਾਰ ਚੌਥੇ ਤੋਂ 10ਵੇਂ ਸਥਾਨ ’ਤੇ ਰਹੇ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News